For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਘੋਖ ਪੜਤਾਲ ਤੋਂ ਬਾਅਦ ਹੀ ਵਿਦੇਸ਼ ਜਾਣ ਬਾਰੇ ਸੋਚਣ: ਬਾਵਾ

07:10 AM Apr 05, 2024 IST
ਨੌਜਵਾਨ ਘੋਖ ਪੜਤਾਲ ਤੋਂ ਬਾਅਦ ਹੀ ਵਿਦੇਸ਼ ਜਾਣ ਬਾਰੇ ਸੋਚਣ  ਬਾਵਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਅਪਰੈਲ
ਟਰੈਵਲ ਅਬਰੋਡ ਦੇ ਮੁੱਖ ਪ੍ਰਬੰਧਕ ਤੇ ਪ੍ਰਵਾਸੀ ਭਾਰਤੀ ਅਸ਼ਵਨੀ ਕੁਮਾਰ ਬਾਵਾ ਨੇ ਕਿਹਾ ਹੈ ਕਿ ਉੱਚ ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਪੂਰੀ ਘੋਖ ਅਤੇ ਪੜਤਾਲ ਤੋਂ ਬਾਅਦ ਹੀ ਵਿਦੇਸ਼ ਜਾਣ ਬਾਰੇ ਤਿਆਰੀ ਕਰਨੀ ਚਾਹੀਦੀ ਹੈ ਨਹੀਂ ਤਾਂ ਉਨ੍ਹਾਂ ਨੂੰ ਬੇਗਾਨੇ ਮੁਲਕ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹ ਅੱਜ ਲਿੰਕ ਰੋਡ ਸਥਿਤ ਨਨਕਾਣਾ ਸਾਹਿਬ ਕੰਪਲੈਕਸ ’ਚ ਹੋਏ ਇੱਕ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ ਜੋ ਟਰੈਵਲ ਅਬਰੋਡ ਨੂੰ ਇਆਟਾ ਦਾ ਲਾਇਸੈਂਸ ਮਿਲਣ ਦੀ ਖੁਸ਼ੀ ਵਿੱਚ ਕਰਵਾਇਆ ਗਿਆ ਸੀ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਚੇਅਰਮੈਨ ਪੰਜਾਬ ਰਾਜ ਸਨਅੱਤੀ ਵਿਕਾਸ ਨਿਗਮ, ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ ਅਤੇ ਪਵਨ ਦੀਵਾਨ ਸਾਬਕਾ ਚੇਅਰਮੈਨ ਸ਼ਾਮਲ ਹੋਏ। ਇਸ ਮੌਕੇ ਅਸ਼ਵਨੀ ਬਾਵਾ ਆਸਟਰੇਲੀਆ, ਗੋਲਡੀ ਫਿਰੋਜ਼ਪੁਰ, ਅਜੀਤ ਪਾਲ ਸਿੰਘ ਹੈਪੀ ਚੌਹਾਨ, ਰਵਿੰਦਰ ਪਾਲ ਪਾਲੀ ਜਨਰਲ ਸਕੱਤਰ ਆਪ ਅਤੇ ਰਕੇਸ਼ ਕੁਮਾਰ ਵਰਮਾ ਨੇ ਸ੍ਰੀ ਬਾਵਾ, ਸ੍ਰੀ ਟਿੱਕਾ, ਸ੍ਰੀ ਦੀਵਾਨ, ਡਾ ਐਚਐਸ ਧਾਰੀਵਾਲ ਸਾਬਕਾ ਡੀਨ ਪੀਏਯੂ, ਪ੍ਰੋ ਜੀਵਨ ਦਾਸ ਬਾਵਾ, ਡਾ: ਸਤਪਾਲ ਸ਼ਰਮਾ, ਸੁਨੀਲ ਦੱਤ ਆਸਟ੍ਰੇਲੀਆ, ਕਿਰਨਦੀਪ ਸਿੱਧੂ ਕੈਨੇਡਾ ਨੂੰ ਸਨਮਾਨਿਤ ਕੀਤਾ।

Advertisement

Advertisement
Author Image

Advertisement
Advertisement
×