For the best experience, open
https://m.punjabitribuneonline.com
on your mobile browser.
Advertisement

ਚੁਕਾਈ ਨਾ ਹੋਣ ਕਾਰਨ ਆੜ੍ਹਤੀ ਤੇ ਮਜ਼ਦੂਰ ਪ੍ਰੇਸ਼ਾਨ

10:25 AM May 19, 2024 IST
ਚੁਕਾਈ ਨਾ ਹੋਣ ਕਾਰਨ ਆੜ੍ਹਤੀ ਤੇ ਮਜ਼ਦੂਰ ਪ੍ਰੇਸ਼ਾਨ
Advertisement

ਰਮੇਸ ਭਾਰਦਵਾਜ
ਲਹਿਰਾਗਾਗਾ, 18 ਮਈ
ਮਾਰਕੀਟ ਕਮੇਟੀ ਅਧੀਨ ਆਉਂਦੇ ਖ਼ਰੀਦ ਕੇਂਦਰ ਪਿੰਡ ਘੋੜੇਨੱਬ ਵਿੱਚ ਖ਼ਰੀਦੀ ਕਣਕ ਦੀ ਚੁਕਾਈ ਨਾ ਹੋਣ ਤੋਂ ਦੁਖੀ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਇਸ ਮੌਕੇ ਆੜ੍ਹਤੀ ਕ੍ਰਿਸ਼ਨ ਕੁਮਾਰ, ਅਰੁਣ ਕੁਮਾਰ ਸਿੰਗਲਾ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਮੰਡੀ ਵਿੱਚ 50 ਹਜ਼ਾਰ ਗੱਟਾ ਕਣਕ ਦਾ ਆਇਆ ਸੀ, ਜਿਸ ਵਿੱਚੋਂ 40 ਹਜ਼ਾਰ ਦੇ ਕਰੀਬ ਗੱਟੇ ਦੀ ਚੁਕਾਈ ਨਹੀਂ ਹੋਈ।
ਉਨ੍ਹਾਂ ਦੱਸਿਆ ਕਿ 15 ਦਿਨਾਂ ਤੋਂ ਕੋਈ ਵੀ ਚੁਕਾਈ ਨਹੀਂ ਹੋਈ। ਜੇ ਕੋਈ ਟਰੱਕ ਆਉਂਦਾ ਵੀ ਹੈ ਤਾਂ ਉਸ ਦਾ ਚਾਲਕ ਰਿਸ਼ਵਤ ਦੀ ਮੰਗ ਕਰਦਾ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀਆਂ ਬੋਰੀਆਂ ਖ਼ਰਾਬ ਹੋਣ ਲੱਗ ਪਈਆਂ ਹਨ। ਦੂਜੇ ਪਾਸੇ, ਸਾਇਲੋ ਵਾਲੇ ਪ੍ਰਤੀ ਗੱਡੀ ਦੋ ਤੋਂ ਪੰਜ ਕੁਇੰਟਲ ਤੱਕ ਦੀ ਕਟੌਤੀ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਆੜ੍ਹਤੀਏ ਦੀ ਜਿੰਮੇਵਾਰੀ ਮਾਲ ਦੀ ਤੁਲਾਈ ਤੋਂ ਸਿਰਫ਼ 72 ਘੰਟਿਆਂ ਦੀ ਹੁੰਦੀ ਹੈ। ਮਜ਼ਦੂਰਾਂ ਨੇ ਦੱਸਿਆ ਕਿ ਉਹ ਦਸ ਦਿਨਾਂ ਤੋਂ ਵਿਹਲੇ ਬੈਠੇ ਹਨ। ਮਾਲ ਅਣਲੋਡ ਹੋਣ ਕਾਰਨ ਉਨ੍ਹਾਂ ਦਾ ਹਿਸਾਬ ਨਹੀਂ ਹੋ ਰਿਹਾ। ਮਜ਼ਦੂਰ ਆਗੂ ਰਾਮਪਾਲ ਸਿੰਘ ਨੇ 20 ਮਈ ਤੋਂ ਬਾਅਦ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।
ਮਾਰਕਫੈਡ ਦੇ ਇੰਸਪੈਕਟਰ ਬਿੱਟੂ ਮਾਡਲ ਨੇ ਦੱਸਿਆ ਕਿ ਉਹ ਯੂਨੀਅਨ ਤੋਂ ਟਰੱਕਾਂ ਦੀ ਲਗਾਤਾਰ ਮੰਗ ਕਰਦੇ ਆ ਰਹੇ ਹਾਂ ਕਿਉਂਕਿ ਸਾਇਲੋ ਵਿੱਚ ਟਰੱਕ ਕਈ-ਕਈ ਦਿਨ ਖਾਲੀ ਨਹੀਂ ਹੋ ਰਹੇ। ਉਨ੍ਹਾਂ ਕਟੌਤੀ ਬਾਰੇ ਟਰੱਕ ਯੂਨੀਅਨ ਨੂੰ ਲਿਖ ਕੇ ਦੇ ਦਿੱਤਾ ਹੈ ਕਿ ਕਣਕ ਘਟੌਤੀ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ ਕਿਉਂਕਿ ਸੱਤ ਮੰਡੀਆਂ ਵਿੱਚ ਸਵਾ ਤੋਂ ਡੇਢ ਲੱਖ ਗੱਟਾ ਕਣਕ ਦਾ ਰੁਲ ਰਿਹਾ ਹੈ।

Advertisement

Advertisement
Advertisement
Author Image

Advertisement