For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਭਾਖੜਾ ਨਹਿਰ ਵਿੱਚ ਰੁੜਿ੍ਹਆ

08:20 AM Aug 04, 2024 IST
ਨੌਜਵਾਨ ਭਾਖੜਾ ਨਹਿਰ ਵਿੱਚ ਰੁੜਿ੍ਹਆ
Advertisement

ਪੱਤਰ ਪ੍ਰੇਰਕ
ਸਮਾਣਾ, 3 ਅਗਸਤ
ਇੱਥੇ ਇੱਕ ਐਕਟਿਵਾ ਸਵਾਰ ਨੌਜਵਾਨ ਭਾਖੜਾ ਨਹਿਰ ਵਿੱਚ ਰੁੜ੍ਹ ਗਿਆ। ਘਟਨਾ ਦੀ ਸੂਚਨਾ ਮਿਲਦੇ ਹੋਏ ਸਿਟੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਐਕਟਿਵਾ ਨੂੰ ਤਾਂ ਨਹਿਰ ਤੋਂ ਬਾਹਰ ਕੱਢ ਲਿਆ ਪਰ ਨੌਜਵਾਨ ਦਾ ਕੁਝ ਪਤਾ ਨਹੀਂ ਲੱਗ ਸਕਿਆ। ਸਿਟੀ ਪੁਲੀਸ ਦੇ ਸਬ-ਇੰਸਪੈਕਟਰ ਅਜੀਤ ਕੌਰ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਸਮੇਂ ਕਸ਼ਿਸ਼ (18) ਪੁੱਤਰ ਸੁਖਚੈਨ ਸਿੰਘ ਵਾਸੀ ਪਿੰਡ ਕੁਲਾਰਾਂ ਆਪਣੇ ਦੋ ਦੋਸਤਾਂ ਜਸ਼ਨਪ੍ਰੀਤ ਸਿੰਘ ਤੇ ਸਿੰਕਦਰ ਸਿੰਘ ਦੇ ਨਾਲ ਭਾਖੜਾ ਨਹਿਰ ਨੇੜੇ ਬਣੇ ਐਨਵਾਇਰਮੈਂਟ ਪਾਰਕ ’ਚ ਤਸਵੀਰਾਂ ਖਿੱਚਣ ਆਇਆ ਸੀ। ਜਦੋਂ ਉਹ ਭਾਖੜਾ ਨਹਿਰ ਦੀ ਪੱਟੜੀ ’ਤੇ ਐਕਟਿਵਾ ਚੱਲਾ ਰਹੇ ਸਨ ਤਾਂ ਇਸ ਦੌਰਾਨ ਉਸ ਦੇ ਦੋਵੇਂ ਦੋਸਤ ਉਤਰ ਗਏ ਤਾਂ ਐਕਟਿਵਾ ਚਲਾ ਰਿਹਾ ਕਸ਼ਿਸ਼ ਸੰਤੁਲਨ ਵਿਗੜਨ ਕਾਰਨ ਐਕਟਿਵਾ ਸਣੇ ਨਹਿਰ ’ਚ ਡਿੱਗ ਗਿਆ। ਪੁਲੀਸ ਅਨੁਸਾਰ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।

Advertisement
Advertisement
Author Image

Advertisement