For the best experience, open
https://m.punjabitribuneonline.com
on your mobile browser.
Advertisement

ਯੋਗ ਆਸਣ ਮਾਮਲਾ: ਅਰਚਨਾ ਮਕਵਾਨਾ ਨੇ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ

08:17 AM Jun 30, 2024 IST
ਯੋਗ ਆਸਣ ਮਾਮਲਾ  ਅਰਚਨਾ ਮਕਵਾਨਾ ਨੇ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਜੂਨ
ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗ ਆਸਣ ਕਰਨ ਵਾਲੀ ਅਰਚਨਾ ਮਕਵਾਨਾ ਦੇ ਨਿੱਤ ਨਵੇਂ ਰੂਪ ਸਾਹਮਣੇ ਆ ਰਹੇ ਹਨ। ਹੁਣ ਉਸ ਨੇ ਇੱਕ ਨਵੀਂ ਪੋਸਟ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਸੇਵਾ ਦੇ ਵੇਰਵੇ ਸਾਂਝੇ ਕੀਤੇ ਹਨ। ਅਰਚਨਾ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਸੂਟ ਪਾ ਕੇ ਅਤੇ ਸਿਰ ’ਤੇ ਚੁੰਨੀ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ।
ਉਹ ਪਰਿਕਰਮਾ ਵਿੱਚ ਸੇਵਾ ਕਰਦੀ ਅਤੇ ਲੰਗਰ ਛਕਣ ਵੇਲੇ ਲੰਗਰ ਦੀ ਥਾਲੀ ਵੀ ਦਰਸਾ ਰਹੀ ਹੈ। ਉਸ ਨੇ ਗੁਰੂਘਰ ਵਿੱਚ ਭੇਟਾ ਕੀਤੀ ਰਕਮ ਦੀ ਰਸੀਦ ਦੀ ਫੋਟੋ ਵੀ ਪਾਈ ਹੈ। ਸਾਰੀਆਂ ਤਸਵੀਰਾਂ ’ਤੇ ਉਸ ਨੇ 20 ਜੂਨ ਦੀ ਤਰੀਕ ਵੀ ਅੰਕਿਤ ਕੀਤੀ ਹੈ। ਫਿਲਹਾਲ ਅੰਮ੍ਰਿਤਸਰ ਪੁਲੀਸ ਨੇ ਉਸ ਨੂੰ 30 ਜੂਨ ਤੱਕ ਆਪਣਾ ਪੱਖ ਪੇਸ਼ ਕਰਨ ਅਤੇ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਹੋਇਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×