ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੇਚੁਰੀ ਦਾ ਏਮਜ਼ ਵਿੱਚ ਇਲਾਜ ਜਾਰੀ

09:02 AM Sep 02, 2024 IST

ਨਵੀਂ ਦਿੱਲੀ, 1 ਸਤੰਬਰ
ਇੱਥੋਂ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਸਾਹ ਦੀ ਲਾਗ (ਇਨਫੈਕਸ਼ਨ) ਸਬੰਧੀ ਬਿਮਾਰੀ ਦਾ ਇਲਾਜ ਜਾਰੀ ਹੈ। ਇਹ ਜਾਣਕਾਰੀ ਅੱਜ ਪਾਰਟੀ ਦੇ ਇਕ ਸੂਤਰ ਨੇ ਦਿੱਤੀ। ਸੂਤਰ ਨੇ ਦੱਸਿਆ ਕਿ 72 ਸਾਲਾ ਯੇਚੁਰੀ ਇਸ ਵੇਲੇ ਆਈਸੀਯੂ ਵਿੱਚ ਦਾਖ਼ਲ ਹਨ। ਯੇਚੁਰੀ ਨੂੰ ਛਾਤੀ ਵਿੱਚ ਨਿਊਮੋਨੀਆ ਵਰਗੀ ਲਾਗ ਹੋਣ ਤੋਂ ਬਾਅਦ 19 ਅਗਸਤ ਨੂੰ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਵੱਲੋਂ ਉਨ੍ਹਾਂ ਦੀ ਬਿਮਾਰੀ ਸਬੰਧੀ ਅਸਲ ਗੱਲ ਹੁਣ ਤੱਕ ਸਪੱਸ਼ਟ ਨਹੀਂ ਗਈ ਹੈ। ਸ਼ਨਿਚਰਵਾਰ ਨੂੰ ਇਕ ਬਿਆਨ ਵਿੱਚ ਸੀਪੀਆਈ (ਐੱਮ) ਨੇ ਕਿਹਾ ਸੀ ਕਿ ਮਾਹਿਰ ਡਾਕਟਰਾਂ ਵੱਲੋਂ ਉਨ੍ਹਾਂ ਦੀ ਛਾਤੀ ਦੀ ਇਨਫੈਕਸ਼ਨ ਦਾ ਇਲਾਜ ਕੀਤਾ ਜਾ ਰਿਹਾ ਹੈ। -ਪੀਟੀਆਈ

Advertisement

Advertisement