ਆਬਕਾਰੀ ਨੀਤੀ ਘੁਟਾਲਾ: ਮਨੀ ਲਾਂਡਰਿੰਗ ਮਾਮਲੇ ’ਚ ਸੁਪਰੀਮ ਕੋਰਟ ਨੇ ‘ਆਪ’ ਆਗੂ ਵਿਜੈ ਨਾਇਰ ਨੂੰ ਜ਼ਮਾਨਤ ਦਿੱਤੀ
02:31 PM Sep 02, 2024 IST
Advertisement
ਨਵੀਂ ਦਿੱਲੀ, 2 ਸਤੰਬਰ
ਸੁਪਰੀਮ ਕੋਰਟ ਨੇ ਕਥਿਤ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਇਕ ਮਨੀ ਲਾਂਡਰਿੰਗ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਸਾਬਕਾ ਸੰਚਾਰ ਇੰਚਾਰਜ ਵਿਜੈ ਨਾਇਰ ਨੂੰ ਅੱਜ ਜ਼ਮਾਨਤ ਦੇ ਦਿੱਤੀ ਅਤੇ ਕਿਹਾ ਕਿ ਆਜ਼ਾਦੀ ‘ਪਵਿੱਤਰ’ ਹੁੰਦੀ ਹੈ। ਇਕ ਕੋਆਰਡੀਨੇਟ ਬੈਂਚ ਦੇ ਹਵਾਲੇ ਨਾਲ ‘ਜ਼ਮਾਨਤ ਨਿਯਮ ਹੈ, ਜੇਲ੍ਹ ਅਪਵਾਦ ਹੈ’ ਦੇ ਕਾਨੂੰਨੀ ਸਿਧਾਂਤ ਨੂੰ ਮੰਨਦੇ ਹੋਏ ਸਿਖਰਲੀ ਅਦਾਲਤ ਨੇ ਕਿਹਾ ਕਿ ਮੁਕੱਦਮੇ ਤੋਂ ਪਹਿਲਾਂ ਜੇਲ੍ਹ ਵਿੱਚ ਬੰਦ ਕਰਨਾ ਸਜ਼ਾ ਨਹੀਂ ਹੋ ਸਕਦੀ। ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਐੱਸਵੀਐੱਨ ਭੱਟੀ ਦੇ ਬੈਂਚ ਨੇ ਕਿਹਾ ਕਿ ਨਾਇਰ ਮਨੀ ਲਾਂਡਰਿੰਗ ਮਾਮਲੇ ਵਿੱਚ ਪਿਛਲੇ 22 ਮਹੀਨਿਆਂ ਤੋਂ ਜੇਲ੍ਹ ਵਿੱਚ ਹਨ ਜਿੱਥੇ ਜ਼ਿਆਦਾਤਰ ਸਜ਼ਾ ਸੱਤ ਸਾਲ ਦੀ ਹੈ। ਬੈਂਚ ਨੇ 12 ਅਗਸਤ ਨੂੰ ਨਾਇਰ ਦੀ ਜ਼ਮਾਨਤ ਅਰਜ਼ੀ ’ਤੇ ਈਡੀ ਕੋਲੋਂ ਜਵਾਬ ਮੰਗਿਆ ਸੀ। ਏਜੰਸੀ ਨੇ 13 ਨਵੰਬਰ 2022 ਨੂੰ ਨਾਇਰ ਨੂੰ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ
Advertisement
Advertisement
Advertisement