ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯਲਗਾਰ-ਮਾਓਵਾਦੀ ਲਿੰਕ ਕੇਸ: ਸੁਪਰੀਮ ਕੋਰਟ ਵੱਲੋਂ ਮਹੇਸ਼ ਰਾਊਤ ਨੂੰ ਅੰਤਰਿਮ ਜ਼ਮਾਨਤ

07:20 AM Jun 22, 2024 IST

ਨਵੀਂ ਦਿੱਲੀ, 21 ਜੂਨ
ਸੁਪਰੀਮ ਕੋਰਟ ਨੇ ਯਲਗਾਰ ਪਰਿਸ਼ਦ-ਮਾਓਵਾਦੀ ਲਿੰਕ ਕੇਸ ’ਚ ਮੁਲਜ਼ਮ ਸਮਾਜਿਕ ਕਾਰਕੁਨ ਮਹੇਸ਼ ਰਾਊਤ ਨੂੰ ਅੱਜ ਦੋ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਨੂੰ ਇਹ ਜ਼ਮਾਨਤ ਆਪਣੀ ਦਾਦੀ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਦਿੱਤੀ ਗਈ ਹੈ। ਜਸਟਿਸ ਵਿਕਰਮ ਨਾਥ ਅਤੇ ਐੱਸਵੀਐੱਨ ਭੱਟੀ ਦੀ ਛੁੱਟੀਆਂ ਵਾਲੀ ਬੈਂਚ ਨੇ ਨਿਰਦੇਸ਼ ਦਿੱਤਾ ਕਿ ਅੰਤਰਿਮ ਜ਼ਮਾਨਤ 26 ਜੂਨ ਤੋਂ ਲਾਗੂ ਹੋਵੇਗੀ ਅਤੇ ਰਾਊਤ ਨੂੰ 10 ਜੁਲਾਈ ਤੱਕ ਆਤਮਸਮਰਪਣ ਕਰਨਾ ਹੋਵੇਗਾ। ਰਾਊਤ ਨੇ ਆਪਣੀ ਦਾਦੀ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਜ਼ਮਾਨਤ ਦੀ ਮੰਗ ਕੀਤੀ ਸੀ। ਉਸ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰਦਿਆਂ ਬੈਂਚ ਨੇ ਕਿਹਾ, ‘‘ਕੇਸ ਦੇ ਤੱਥਾਂ ਤੇ ਹਾਲਾਤ ਅਤੇ ਬਿਨੈਕਾਰ ਵੱਲੋਂ ਪਹਿਲਾਂ ਹੀ ਜੇਲ੍ਹ ਵਿੱਚ ਕੱਟੀ ਸਜ਼ਾ ਤੇ ਜਿਸ ਮਕਸਦ ਲਈ ਬੇਨਤੀ ਗਈ ਹੈ, ਉਸ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਬਿਨੈਕਾਰ (ਰਾਊਤ) ਨੂੰ ਦੋ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਦੇਣਾ ਚਾਹੁੰਦੇ ਹਾਂ, ਜੋ 26 ਜੂਨ ਤੋਂ ਸ਼ੁਰੂ ਹੋ ਕੇ 10 ਜੁਲਾਈ ਤੱਕ ਹੋ ਸਕਦੀ ਹੈ।’’ -ਪੀਟੀਆਈ

Advertisement

Advertisement