ਯਾਦਵਿੰਦਰ ਸਿੰਘ ਬੁੱਟਰ ਭਾਜਪਾ ਦੇ ਸੂਬਾਈ ਬੁਲਾਰੇ ਨਿਯੁਕਤ
09:56 AM May 22, 2024 IST
Advertisement
ਬਟਾਲਾ:
Advertisement
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਬੁੱਟਰ ਨੂੰ ਅੱਜ ਪਾਰਟੀ ਨੇ ਪੰਜਾਬ ਦਾ ਬੁਲਾਰਾ ਨਿਯੁਕਤ ਕੀਤਾ ਹੈ। ਹਲਕਾ ਬਟਾਲਾ ਦੇ ਪਿੰਡ ਬੁੱਟਰ ਕਲਾਂ ਦੇ ਵਸਨੀਕ ਯਾਦਵਿੰਦਰ ਸਿੰਘ ਬੁੱਟਰ ਬੀਤੇ ਇੱਕ ਦਹਾਕੇ ਤੋਂ ਭਾਜਪਾ ਨਾਲ ਜੁੜੇ ਹਨ, ਜਿਸ ਦੀ ਭਾਜਪਾ ਦੇ ਸਿਖਰਲੇ ਲੀਡਰਾਂ ਨਾਲ ਨੇੜਤਾ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਇਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਉਨ੍ਹਾ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਦੇਖਦਿਆਂ ਬੁਲਾਰੇ ਵੱਜੋਂ ਸੇਵਾਵਾਂ ਦਾ ਮੌਕਾ ਦਿੱਤਾ ਹੈ। ਉਸ ਨੇ ਪਾਰਟੀ ਪ੍ਰਤੀ ਹੋਰ ਨਿਸ਼ਠਾ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਭਾਜਪਾ ਦੇ ਵੱਖ-ਵੱਖ ਆਗੂਆਂ ਨੇ ਉਸ ਨੂੰ ਬੁਲਾਰਾ ਨਿਯੁਕਤ ਕੀਤੇ ਜਾਣ ’ਤੇ ਵਧਾਈ ਦਿੱਤੀ। ਦੱਸਣਯੋਗ ਹੈ ਕਿ ਸ੍ਰੀ ਬੁੱਟਰ ਰਾਜਨੀਤੀ ’ਚ ਲੰਘੇ ਢਾਈ ਦਹਾਕੇ ਤੋਂ ਵਿਚਰ ਰਹੇ ਹਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement