ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਬਲਿਊਟੀਟੀ ਚੈਂਪੀਅਨਜ਼: ਮਨਿਕਾ ਕੁਆਰਟਰ ਫਾਈਨਲ ’ਚੋਂ ਬਾਹਰ

07:38 AM Oct 28, 2024 IST

ਨਵੀਂ ਦਿੱਲੀ: ਸਟਾਰ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਕੁਆਰਟਰ ਫਾਈਨਲ ਵਿੱਚ ਚੀਨ ਦੀ ਕਿਆਨ ਟਿਆਨਯੀ ਖ਼ਿਲਾਫ਼ ਸਿੱਥੇ ਸੈੱਟ ਵਿੱਚ ਹਾਰਨ ਮਗਰੋਂ ਫਰਾਂਸ ਦੇ ਮੋਂਟਪਲੀਅਰ ਵਿੱਚ ਚੱਲ ਰਹੇ ਡਬਲਿਊਟੀਟੀ ਚੈਂਪੀਅਨਜ਼ ਟੂਰਨਾਮੈਂਟ ’ਚੋਂ ਬਾਹਰ ਹੋ ਗਈ। ਦੁਨੀਆ ਦੀ 30ਵੇਂ ਨੰਬਰ ਦੀ ਭਾਰਤੀ ਖਿਡਾਰਨ ਨੂੰ ਸ਼ਨਿਚਰਵਾਰ ਰਾਤ ਹੋਏ ਮੁਕਾਬਲੇ ਵਿੱਚ ਸਿਰਫ਼ 25 ਮਿੰਟ ’ਚ ਕਿਆਨ ਖ਼ਿਲਾਫ਼ 8-11, 8-11, 10-12 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਡਬਲਿਊਟੀਟੀ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਨਿਕਾ ਨੇ ਸ਼ੁੱਕਰਵਾਰ ਨੂੰ ਦੁਨੀਆ ਦੀ 14ਵੇਂ ਨੰਬਰ ਦੀ ਖਿਡਾਰਨ ਰੋਮਾਨੀਆ ਦੀ ਬਰਨਾਡੇਟ ਜੋਕਸ ਨੂੰ 11-9, 6-11, 13-11, 11-9 ਨਾਲ ਹਰਾ ਕੇ ਆਖ਼ਰੀ ਅੱਠ ਵਿੱਚ ਜਗ੍ਹਾ ਬਣਾਈ ਸੀ। ਇੱਕ ਹੋਰ ਭਾਰਤੀ ਖਿਡਾਰਨ ਸ੍ਰੀਜਾ ਅਕੁਲਾ ਨੂੰ ਪਹਿਲੇ ਰਾਊਂਡ ਵਿੱਚ ਖਿਡਾਰਨ ਪੁਏਰਟੋ ਰਿਕੋ ਡਿਆਜ਼ ਨੇ 6-11, 11-7, 11-1, 8-11, 11-8 ਨਾਲ ਹਰਾਇਆ ਸੀ। -ਪੀਟੀਆਈ

Advertisement

Advertisement