ਲੇਖਕ ਸਰਬਜੀਤ ਸਿੰਘ ਉੱਖਲਾ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ
06:51 AM Aug 06, 2024 IST
ਪਟਿਆਲਾ: ‘ਰਮਾਇਣ ਬੁੱਧੀ ਕੀ ਕਸੌਟੀ ਪਰ’ ਲਿਖ ਕੇ ਚਰਚਾ ਵਿੱਚ ਆਏ ਸਰਬਜੀਤ ਉੱਖਲਾ (65) ਨੂੰ ਅੱਜ ਪੁਲੀਸ ਨੇ ਸੋਲਨ-ਨਾਹਨ ਰੋਡ ਥਾਣਾ ਧਰਮਪੁਰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਨਾਨਕ ਸਿੰਘ ਨੇ ਦੱਸਿਆ ਕਿ ਸਰਬਜੀਤ ਉੱਖਲਾ ਆਨੰਦ ਨਗਰ ਬੀ ਪਟਿਆਲਾ ਖਿਲਾਫ ਸੋਸ਼ਲ ਮੀਡੀਆ ’ਤੇ ਭੜਕਾਊ ਪੋਸਟਾਂ ਪਾਉਣ ਦੀ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕੀਤਾ ਹੈ। ਨਾਨਕ ਸਿੰਘ ਨੇ ਦੱਸਿਆ ਕਿ ਸਰਬਜੀਤ ਉੱਖਲਾ ’ਤੇ ਪਹਿਲਾਂ ਵੀ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਥਾਣਾ ਲਾਹੌਰੀ ਗੇਟ ਪਟਿਆਲਾ ਵਿੱਚ ਦਰਜ ਕੀਤਾ ਗਿਆ ਸੀ। ਨਾਨਕ ਸਿੰਘ ਨੇ ਕਿਹਾ ਕਿ ਇਨ੍ਹਾਂ ਦੀ ਪੁਸਤਕ ਉੱਤੇ ਆਨਲਾਈਨ ਵੈੱਬਸਾਈਟਾਂ ’ਤੇ ਪਾਬੰਦੀ ਲਾਉਣ ਲਈ ਕਾਰਵਾਈ ਕੀਤੀ ਜਾਵੇਗੀ। -ਪੱਤਰ ਪ੍ਰੇਰਕ
Advertisement
Advertisement