ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੁਸ਼ਤੀ: ਸਰਕਾਰੀ ਸਕੂਲ ਭੁੰਬਲੀ ਨੇ ਅੱਠ ਤਗਮੇ ਜਿੱਤੇ

08:42 AM Aug 24, 2024 IST
ਜੇਤੂ ਖਿਡਾਰਨਾਂ ਸਕੂਲ ਅਧਿਆਪਕਾਂ ਨਾਲ। -ਫੋਟੋ: ਪਸਨਾਵਾਲ

ਪੱਤਰ ਪ੍ਰੇਰਕ
ਧਾਰੀਵਾਲ, 23 ਅਗਸਤ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੰਬਲੀ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਕੁਸ਼ਤੀਆਂ ਦੇ ਵੱਖ ਵੱਖ ਵਰਗ ਮੁਕਾਬਲਿਆਂ ਵਿੱਚੋਂ 3 ਸੋਨ ਤਗਮੇ, 4 ਚਾਂਦੀ ਅਤੇ ਕਾਂਸੇ ਦਾ ਤਗਮਾ (ਕੁੱਲ 8 ਤਗਮੇ) ਜਿੱਤਿਆ ਹੈ। ਸਕੂਲ ਦੀਆਂ ਤਿੰਨ ਖਿਡਾਰਨਾਂ ਮਹਿਕਪ੍ਰੀਤ ਕੌਰ, ਹਰਮਨਪ੍ਰੀਤ ਕੌਰ ਅਤੇ ਹਰਮਨਦੀਪ ਕੌਰ ਦੀ ਚੋਣ ਸੂਬਾ ਪੱਧਰੀ ਕੁਸ਼ਤੀ ਮਕਾਬਲੇ ਲਈ ਹੋਈ ਹੈ।
ਸਕੂਲ ਪ੍ਰਿੰਸੀਪਲ ਜਤਿੰਦਰ ਕੌਰ ਅਤੇ ਡੀਪੀਈ ਕਵਲਪ੍ਰੀਤ ਸਿੰਘ ਨੇ ਦੱਸਿਆ ਸਿੱਖਿਆ ਵਿਭਾਗ ਵੱਲੋਂ ਐੱਸਐੱਸਐੱਮ ਕਾਲਜ ਦੀਨਾਨਗਰ ਵਿੱਚ ਕਰਵਾਏ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿੱਚ ਸਰਕਾਰੀ ਸਸ ਸਕੂਲ ਭੁੰਬਲੀ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ 17 (49 ਕਿਲੋ ਭਾਰ ਵਰਗ) ਵਿੱਚ ਮਹਿਕਪ੍ਰੀਤ ਕੌਰ, ਹਰਮਨਦੀਪ ਕੌਰ (53 ਕਿਲੋ) ਅਤੇ ਹਰਮਨਪ੍ਰੀਤ ਕੌਰ (61 ਕਿਲੋ) ਵਿੱਚ ਸੋਨ ਤਗਮੇਂ ਜਿੱਤੇ, ਜਦਕਿ ਰਮਨਦੀਪ ਕੌਰ (40 ਕਿਲੋ), ਹਰਮਨਦੀਪ ਕੌਰ (43 ਕਿਲੋ), ਰਾਜਵਿੰਦਰ ਕੌਰ (46 ਕਿਲੋ) ਨੇ ਚਾਂਦੀ ਦੇ ਤਗਮੇ ਅਤੇ ਅੰਡਰ 14 ਵਿੱਚ ਨੰਦਨੀ (39 ਕਿਲੋ ਭਾਰ ਵਰਗ) ਵਿੱਚ ਚਾਂਦੀ ਦਾ ਤਗਮਾ ਅਤੇ ਸੁਖਮਨ ਨੇ ਕਾਂਸੇ ਦਾ ਤਗਮਾ ਜਿੱਤਿਆ ਹੈ। ਜੇਤੂ ਖਿਡਾਰਨਾਂ ਦਾ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਜਤਿੰਦਰ ਕੌਰ ਦੀ ਅਗਵਾਈ ਹੇਠ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਭਰਵਾਂ ਸਵਾਗਤ ਕੀਤਾ।

Advertisement

Advertisement
Advertisement