ਪਹਿਲਵਾਨ ਜਿਨਸੀ ਸ਼ੋਸ਼ਣ: ਬਿਆਨ ਦਰਜ ਕਰਵਾਉਣ ਲਈ ਮੁੱਖ ਗਵਾਹ ਨੂੰ ਸੰਮਨ
08:56 AM Nov 05, 2024 IST
Advertisement
Advertisement
ਨਵੀਂ ਦਿੱਲੀ, 4 ਨਵੰਬਰ
ਇੱਥੋਂ ਦੀ ਰਾਊਜ਼ ਐਵੇਨਿਊ ਅਦਾਲਤ ਨੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਬਿਆਨ ਦਰਜ ਕਰਵਾਉਣ ਲਈ ਅੱਜ ਮੁੱਖ ਪੀੜਤਾ/ਗਵਾਹ ਨੂੰ ਸੰਮਨ ਜਾਰੀ ਕੀਤਾ ਹੈ। ਇਸ ਮਹਿਲਾ ਪਹਿਲਵਾਨ ਨੇ ਪਿਛਲੇ ਸਾਲ ਜਨਵਰੀ ਵਿੱਚ ਜੰਤਰ-ਮੰਤਰ ’ਤੇ ਪਹਿਲਵਾਨਾਂ ਦੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ। ਐਡੀਸ਼ਨਲ ਚੀਫ ਜੁਡੀਸ਼ਲ ਮੈਜਿਸਟਰੇਟ ਵੈਭਵ ਚੌਰਸੀਆ ਨੇ ਬਿਆਨ ਦਰਜ ਕਰਵਾਉਣ ਲਈ ਗਵਾਹ ਨੂੰ 14 ਨਵੰਬਰ ਨੂੰ ਤਲਬ ਕੀਤਾ ਹੈ। ਬਚਾਅ ਪੱਖ ਦੇ ਵਕੀਲ ਰਾਜੀਵ ਮੋਹਨ ਨੇ ਅਦਾਲਤ ਨੂੰ ਦਲੀਲ ਦਿੱਤੀ ਕਿ ਇਸ ਗਵਾਹ ਨੂੰ ਸੰਮਨ ਨਹੀਂ ਭੇਜਣਾ ਚਾਹੀਦਾ ਕਿਉਂਕਿ ਐੱਫਆਈਆਰ ਉਸ ਨੇ ਹੀ ਦਰਜ ਕਰਵਾਈ ਹੈ। ਅਦਾਲਤ ਨੇ ਭਾਜਪਾ ਆਗੂ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਇੱਕ ਸਾਲ ਲਈ ਪਾਸਪੋਰਟ ਨਵਿਆਉਣ ਦੀ ਮਨਜ਼ੂਰੀ ਦੇ ਦਿੱਤੀ ਹੈ। -ਏਐਨਆਈ
Advertisement
Advertisement