Manipur: ਮਨੀਪੁਰ ’ਚ ਕੇਂਦਰੀ ਬਲਾਂ ਦੀਆਂ 90 ਹੋਰ ਕੰਪਨੀਆਂ ਪੁੱਜੀਆਂ
11:22 PM Nov 22, 2024 IST
**EDS: IMAGE VIA @manipur_police ON WEDNESDAY, NOV. 20, 2024** Imphal: Security personnel conduct patrolling in a sensitive area of Manipur. Search operations and area domination were conducted by security forces in the fringe and vulnerable areas of hill and valley districts of the state. (PTI Photo)(PTI11_20_2024_000141B)
Advertisement
ਇੰਫਾਲ, 22 ਨਵੰਬਰ
Manipur: ਮਨੀਪੁਰ ’ਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਤੋਂ ਕੇਂਦਰ ਨੇ ਸੁਰੱਖਿਆ ਬਲਾਂ ਦੀਆਂ 90 ਹੋਰ ਕੰਪਨੀਆਂ ਮਨੀਪੁਰ ਵਿਚ ਭੇਜ ਦਿੱਤੀਆਂ ਹਨ। ਮਨੀਪੁਰ ਸਰਕਾਰ ਦੇ ਮੁੱਖ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਮਈ ਤੋਂ ਸ਼ੁਰੂ ਹੋਈ ਜਾਤੀਗਤ ਹਿੰਸਾ ’ਚ ਹੁਣ ਤੱਕ 258 ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਬਲਾਂ ਦੀਆਂ ਟੀਮਾਂ ਸੰਵੇਦਨਸ਼ੀਲ ਅਤੇ ਗੜਬੜ ਵਾਲੇ ਇਲਾਕਿਆਂ ’ਚ ਤਾਇਨਾਤ ਕੀਤੀਆਂ ਜਾਣਗੀਆਂ।
Advertisement
ਇੱਥੇ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਕੀਤੀ ਗਈ ਮੀਟਿੰਗ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 16 ਜ਼ਿਲ੍ਹਿਆਂ ’ਚ ਸਾਂਝੇ ਕੰਟਰੋਲ ਰੂਮ ਤੇ ਸਾਂਝੀਆਂ ਤਾਲਮੇਲ ਕਮੇਟੀਆਂ ਬਣਾਈਆਂ ਗਈਆਂ ਹਨ ਤਾਂ ਜੋ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕੀਤੀ ਜਾ ਸਕੇ। -ਏਜੰਸੀਆਂ
Advertisement
Advertisement