Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੀ ਯਾਤਰਾ ਤੋਂ ਪਰਤੇ
ਨਵੀਂ ਦਿੱਲੀ, 22 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਈਜੀਰੀਆ, ਬ੍ਰਾਜ਼ੀਲ ਅਤੇ ਗੁਆਨਾ ਦੀ ਆਪਣੀ ਪੰਜ ਦਿਨਾਂਯਾਤਰਾ ਦੀ ਸਮਾਪਤੀ ਤੋਂ ਬਾਅਦ ਅੱਜ ਸ਼ਾਮ ਦਿੱਲੀ ਪਰਤ ਆਏ। ਸ੍ਰੀ ਮੋਦੀ ਨੇ 16 ਤੋਂ 21 ਨਵੰਬਰ ਤੱਕ ਆਪਣੀ ਤਿੰਨ ਦੇਸ਼ਾਂ ਦੀ ਵਿਦੇਸ਼ ਯਾਤਰਾ ਦੌਰਾਨ 31 ਦੁਵੱਲੀਆਂ ਮੀਟਿੰਗਾਂ ਅਤੇ ਵਿਸ਼ਵ ਦੇ ਆਗੂਆਂ ਨਾਲ ਗੈਰ ਰਸਮੀ ਗੱਲਬਾਤ ਕੀਤੀ। ਉਨ੍ਹਾਂ ਬ੍ਰਾਜ਼ੀਲ, ਇੰਡੋਨੇਸ਼ੀਆ, ਪੁਰਤਗਾਲ, ਇਟਲੀ, ਨਾਰਵੇ, ਫਰਾਂਸ, ਯੂਕੇ, ਚਿਲੀ, ਅਰਜਨਟੀਨਾ ਅਤੇ ਆਸਟਰੇਲੀਆ ਦੇ ਆਗੂਆਂ ਨਾਲ ਦੁਵੱਲੀ ਬੈਠਕ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇੰਡੋਨੇਸ਼ੀਆ ਦੇ ਆਗੂ ਪ੍ਰਬੋਵੋ ਸੁਬਿਆਂਟੋ, ਪੁਰਤਗਾਲ ਦੇ ਲੁਈ ਮੌਂਟੇਨੀਗਰੋ, ਬਰਤਾਨੀਆ ਦੇ ਕੀਰ ਸਟਾਰਮਰ, ਚਿਲੀ ਦੇ ਗੈਬਰੀਅਲ ਬੌਰਿਕ ਅਤੇ ਅਰਜਨਟੀਨਾ ਦੇ ਜ਼ੇਵੀਅਰ ਮਾਇਲੀ ਨਾਲ ਮੋਦੀ ਦੀਆਂ ਮੀਟਿੰਗਾਂ ਹੋਈਆਂ। ਉਨ੍ਹਾਂ ਬ੍ਰਾਜ਼ੀਲ ’ਚ ਸਿੰਗਾਪੁਰ, ਦੱਖਣੀ ਕੋਰੀਆ, ਮਿਸਰ, ਅਮਰੀਕਾ ਤੇ ਸਪੇਨ ਦੇ ਆਗੂਆਂ ਤੇ ਵੱਖ ਵੱਖ ਕੌਮਾਂਤਰੀ ਸੰਗਠਨਾਂ ਦੇ ਮੁਖੀਆਂ ਤੇ ਹੋਰ ਨੁਮਾਇੰਦਿਆਂ ਨਾਲ ਗ਼ੈਰ-ਰਸਮੀ ਗੱਲਬਾਤ ਤੇ ਮੀਟਿੰਗਾਂ ਕੀਤੀਆਂ।