ਸ਼ਨਿਚਰਵਾਰ ਨੂੰ ਆਉਣਗੇ ਚੋਣਾਂ ਦੇ ਨਤੀਜੇ
09:39 PM Nov 22, 2024 IST
Advertisement
ਨਵੀਂ ਦਿੱਲੀ, 22 ਨਵੰਬਰ
Advertisement
ਦੇਸ਼ ਦੇ 13 ਰਾਜਾਂ ਦੀਆਂ 46 ਵਿਧਾਨ ਸਭਾ ਸੀਟਾਂ ਅਤੇ ਮਹਾਰਾਸ਼ਟਰ ਦੀ ਨਾਂਦੇੜ ਤੇ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ’ਤੇ ਪਈਆਂ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਸਵੇਰੇ ਅੱਠ ਵਜੇ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀਆਂ ਨੌਂ, ਰਾਜਸਥਾਨ ਦੀਆਂ ਸੱਤ, ਪੱਛਮੀ ਬੰਗਾਲ ਦੀਆਂ ਛੇ, ਅਸਾਮ ਦੀਆਂ ਪੰਜ, ਪੰਜਾਬ ਤੇ ਬਿਹਾਰ ਦੀਆਂ ਚਾਰ-ਚਾਰ, ਕਰਨਾਟਕ ਦੀਆਂ ਤਿੰਨ, ਮੱਧ ਪ੍ਰਦੇਸ਼ ਤੇ ਕੇਰਲ ਦੀਆਂ ਦੋ-ਦੋ ਅਤੇ ਗੁਜਰਾਤ, ਛੱਤੀਸਗੜ੍ਹ, ਉੱਤਰਾਖੰਡ ਤੇ ਮੇਘਾਲਿਆ ਦੀ ਇੱਕ-ਇੱਕ ਵਿਧਾਨ ਸਭਾ ਸੀਟ ’ਤੇ ਪਈਆਂ ਵੋਟਾਂ ਦੀ ਗਿਣਤੀ ਵੀ ਭਲਕੇ 23 ਨਵੰਬਰ ਨੂੰ ਹੋਵੇਗੀ। ਪੀਟੀਆਈ
Advertisement
Advertisement