ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਤਲ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਪਹਿਲਵਾਨ ਗ੍ਰਿਫ਼ਤਾਰ

08:07 AM May 09, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਮਈ
ਪੁਲੀਸ ਨੇ ਸੂਬਾ ਪੱਧਰੀ ਪਹਿਲਵਾਨ ਨੂੰ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਦਿੱਲੀ ਦੇ ਮੁਕਰਬਾ ਚੌਕ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਕੌਮੀ ਰਾਜਧਾਨੀ ਦਿੱਲੀ ਦੇ ਰਹਿਣ ਵਾਲੇ ਸੁਮੀਤ ਵਜੋਂ ਹੋਈ ਹੈ। ਉਹ ਸੂਬਾ ਪੱਧਰ ’ਤੇ ਦੋ ਵਾਰ ਸੋਨ ਤਗਮੇ ਜਿੱਤ ਚੁੱਕਾ ਹੈ।
ਪੁਲੀਸ ਦੇ ਡਿਪਟੀ ਕਮਿਸ਼ਨਰ (ਅਪਰਾਧ ਸ਼ਾਖਾ) ਸਤੀਸ਼ ਕੌਸ਼ਿਕ ਨੇ ਕਿਹਾ, ‘‘ਸੁਮੀਤ ਨੇ ਆਪਣੇ ਚਾਰ ਸਾਥੀਆਂ ਸਾਗਰ, ਨਿਖਿਲ, ਦੇਵ ਅਤੇ ਅੰਕਿਤ ਨਾਲ ਮਿਲ ਕੇ 21 ਅਪਰੈਲ ਨੂੰ ਵਿਸ਼ਨੂੰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ।’’ ਉਨ੍ਹਾਂ ਦੱਸਿਆ ਕਿ ਕਿਸੇ ਲੜਕੀ ਨੂੰ ਲੈ ਕੇ ਸਾਗਰ ਦੀ ਵਿਸ਼ਨੂੰ ਨਾਲ ਦੁਸ਼ਮਣੀ ਸੀ। ਇਸੇ ਤਹਿਤ ਸਾਗਰ ਨੇ ਕਥਿਤ ਤੌਰ ’ਤੇ ਵਿਸ਼ਨੂ ’ਤੇ ਗੋਲੀਆਂ ਚਲਾਈਆਂ ਪਰ ਗੋਲੀਆਂ ਨਿਸ਼ਾਨੇ ਤੋਂ ਖੁੰਝ ਗਈਆਂ। ਡੀਸੀਪੀ ਕੌਸ਼ਿਕ ਨੇ ਦੱਸਿਆ ਕਿ ਇਸ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 307 (ਹੱਤਿਆ ਦੀ ਕੋਸ਼ਿਸ਼), 506 (ਅਪਰਾਧਿਕ ਧਮਕੀ) ਅਤੇ 34 ਤਹਿਤ 24 ਅਪਰੈਲ ਨੂੰ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਸੁਮੀਤ ਮੁਕਰਬਾ ਚੌਕ ਬੱਸ ਸਟੈਂਡ ਤੋਂ ਬੱਸ ਰਾਹੀਂ ਦਿੱਲੀ ਤੋਂ ਹਰਿਆਣਾ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਮਗਰੋਂ ਉਸ ਨੂੰ ਬੱਸ ਸਟੈਂਡ ਤੋਂ ਫੜ ਲਿਆ ਗਿਆ। ਡੀਸੀਪੀ ਨੇ ਦੱਸਿਆ ਕਿ ਸੁਮੀਤ ਨੇ ਸੂਬਾ ਪੱਧਰ ’ਤੇ ਕੁਸ਼ਤੀ ਮੁਕਾਬਲੇ ਵਿੱਚ ਦੋ ਸੋਨ ਤਗਮੇ ਜਿੱਤ ਚੁਕਾ ਹੈ। ਉਹ ਸਾਗਰ ਦਾ ਦੋਸਤ ਸੀ। ਪੁਲੀਸ ਨੇ ਕਿਹਾ ਕਿ ਹੁਣ ਉਸ ਕੋਲੋਂ ਪੱਛ-ਪੜਤਾਲ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement