ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ’ਚ ਮਾਮੂਲੀ ਕਮੀ
10:26 AM May 20, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਮਈ
ਦਿੱਲੀ ਪੁਲੀਸ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿੱਚ ਦਿੱਲੀ ’ਚ ਸੜਕ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ਵਿੱਚ ਮਾਮੂਲੀ ਕਮੀ ਆਈ ਹੈ। ਅੰਕੜਿਆਂ ਵਿੱਚ ਦੱਸਿਆ ਗਿਆ ਹੈ ਕਿ 15 ਮਈ ਤੱਕ 511 ਹਾਦਸਿਆਂ ਵਿੱਚ ਕੁੱਲ 518 ਲੋਕਾਂ ਦੀ ਜਾਨ ਚਲੀ ਗਈ ਹੈ। ਇਹ ਪਿਛਲੇ ਸਾਲ ਇਸੇ ਸਮੇਂ ਦੌਰਾਨ 544 ਹਾਦਸਿਆਂ ਵਿੱਚ ਦਰਜ 552 ਮੌਤਾਂ ਤੋਂ ਘੱਟ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, “ਅਸੀਂ ਵੱਖ-ਵੱਖ ਸਥਾਨਾਂ ਦੀ ਪਛਾਣ ਕੀਤੀ ਹੈ ਜਿਵੇਂ ਕਿ ਕੌਮੀ ਰਾਜ ਮਾਰਗ-24 ਅਤੇ 8, ਰਿੰਗ ਰੋਡ, ਰੋਹਤਕ ਰੋਡ, ਜੀਟੀ ਰੋਡ ਤੇ ਮਥੁਰਾ ਰੋਡ ਦਿੱਲੀ ਦੀਆਂ ਚੋਟੀ ਦੀਆਂ ਦਸ ਸੜਕਾਂ ’ਚੋਂ ਹਨ, ਜਿੱਥੇ ਇਸ ਸਾਲ ਹੁਣ ਤੱਕ ਸਭ ਤੋਂ ਵੱਧ ਖਤਰਨਾਕ ਹਾਦਸੇ ਹੋਏ ਹਨ।’’
Advertisement
Advertisement