For the best experience, open
https://m.punjabitribuneonline.com
on your mobile browser.
Advertisement

ਵਿਸ਼ਵ ਰੰਗਮੰਚ ਦਿਹਾੜਾ: ਕਲਮ, ਕਲਾ ਤੇ ਲੋਕਾਂ ਦੀ ਜੋਟੀ ਪੱਕੀ ਕਰਨ ਦਾ ਅਹਿਦ

06:51 AM Mar 28, 2024 IST
ਵਿਸ਼ਵ ਰੰਗਮੰਚ ਦਿਹਾੜਾ  ਕਲਮ  ਕਲਾ ਤੇ ਲੋਕਾਂ ਦੀ ਜੋਟੀ ਪੱਕੀ ਕਰਨ ਦਾ ਅਹਿਦ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਜਲੰਧਰ, 27 ਮਾਰਚ
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ’ਚ ਮਨਾਏ ਵਿਸ਼ਵ ਰੰਗਮੰਚ ਦਿਹਾੜੇ ਮੌਕੇ ਹੋਏ ਸਮਾਗਮ ’ਚ ਅਹਿਦ ਕੀਤਾ ਗਿਆ ਕਿ ਰੰਗ ਮੰਚ, ਕਲਮ, ਕਲਾ ਅਤੇ ਲੋਕਾਂ ਦੀ ਗਲਵੱਕੜੀ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਲੇਖਕ ਅਤੇ ਨਾਟਕਕਾਰ ਜੋਨਫੌਜ਼ ਵੱਲੋਂ ਵਿਸ਼ਵ ਰੰਗ ਮੰਚ ਦਿਹਾੜੇ ’ਤੇ ਜਾਰੀ ਕੌਮਾਂਤਰੀ ਸੁਨੇਹਾ ਸਾਂਝਾ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਅੱਜ ਦੇ ਸੁਨੇਹੇ ਦਾ ਹੋਕਾ ਹੈ ਕਿ ਸਮਾਜ ਅੰਦਰਲੀਆਂ ਵਿਲੱਖਣਤਾਵਾਂ ਨੂੰ ਨਸ਼ਟ ਕਰ ਕੇ ਜਾਂ ਯੁੱਧ ਦੇ ਜ਼ੋਰ ਸ਼ਾਂਤੀ ਦਫ਼ਨ ਕਰ ਕੇ ਕੁੱਝ ਬਣਾਉਣ ਦਾ ਸੋਚਣਾ ਕਲਾ ਦੀ ਵੰਨ-ਸੁਵੰਨਤਾ ਦੇ ਅਨੁਕੂਲ ਨਹੀਂ। ਉਨ੍ਹਾਂ ਕਿਹਾ ਕਿ ਜੇ ਸਮਾਜ ਅੰਦਰ ਲੁੱਟ, ਅਨਿਆਂ ਰਹੇਗਾ ਤਾਂ ਰੰਗਮੰਚ ਵੀ ਨਾਬਰੀ ਅਤੇ ਸੰਗਰਾਮ ਦੀ ਬਾਤ ਪਾਉਂਦਾ ਰਹੇਗਾ। ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਵੱਲੋਂ ਧੰਨਵਾਦ ਦੇ ਸ਼ਬਦ ਕਹਿਣ ਅਤੇ ਵਿਸ਼ਵ ਰੰਗਮੰਚ ਦਿਹਾੜੇ ਦੀ ਮੁਬਾਰਕਵਾਦ ਦੇਣ ਉਪਰੰਤ ਕਮੇਟੀ ਦੇ ਸੀਨੀਅਰ ਟਰੱਸਟੀ ਪ੍ਰੋ. ਵਰਿਆਮ ਸਿੰਘ ਸੰਧੂ ਨੇ ਰੰਗ ਮੰਚ ਦੀ ਸਮਾਜ ਨੂੰ ਅਮੁੱਲੀ ਦੇਣ ਅਤੇ ਇਸ ਦੀ ਠੁੱਕਦਾਰ ਵਿਲੱਖਣ ਹੈਸੀਅਤ ਦੇ ਮਾਣ-ਸਨਮਾਨ ਭਰੀ ਰਵਾਨਗੀ ਦੀ ਪੁੱਗਤ ਬਾਰੇ ਗੱਲਾਂ ਕੀਤੀਆਂ। ਵਿਸ਼ਵ ਰੰਗ ਮੰਚ ਦਿਹਾੜੇ ਮੌਕੇ ਬੀਤੇ ਦਿਨੀਂ ਵਿਛੜੇ ਰੰਗ ਕਰਮੀ ਵਿਕਰਮ ਠਾਕੁਰ ਤੇ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਦੇ ਬਾਨੀ ਅਮਰਜੀਤ ਪ੍ਰਦੇਸੀ ਦੀਆਂ ਤਸਵੀਰਾਂ ਨੂੰ ਫੁੱਲ ਭੇਟ ਕੀਤੇ ਗਏ।
ਇਸ ਮੌਕੇ ਵਿਕਰਮ ਦੀ ਭੈਣ ਡਾ. ਇੰਦੂ ਠਾਕੁਰ ਨੇ ਭਾਵਪੂਰਤ ਸ਼ਬਦਾਂ ’ਚ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ’ਚ ਪ੍ਰੋ. ਪਾਲੀ ਭੁਪਿੰਦਰ ਦੀ ਰਚਨਾ, ਅਸ਼ੋਕ ਕਲਿਆਣ, ਹਰਜੀਤ ਸਿੰਘ, ਵਿਕਾਸ ਦੀ ਨਿਰਦੇਸ਼ਨਾ ’ਚ ‘ਮੈਂ ਫਿਰ ਆਵਾਂਗਾ’ ਅਤੇ ਐਡਵੋਕੇਟ ਨੀਰਜ ਕੌਸ਼ਿਕ ਦੀ ਰਚਨਾ ਅਤੇ ਨਿਰਦੇਸ਼ਨਾ ’ਚ ‘ਏਕ ਅਨੇਕ’ ਨਾਟਕ ਖੇਡੇ ਗਏ। ਨਾਟਕਾਂ ਨੇ ਸੁਨੇਹਾ ਦਿੱਤਾ ਕਿ ਕਿਸੇ ਵਿਅਕਤੀ ਨੂੰ ਜਿਸਮਾਨੀ ਤੌਰ ’ਤੇ ਮਿਟਾ ਦੇਣ ਨਾਲ ਉਸ ਦੇ ਵਿਚਾਰਾਂ ਨੂੰ ਨਹੀਂ ਮਿਟਾਇਆ ਜਾ ਸਕਦਾ। ਨਛੱਤਰ ਮਾਲੜੀ ਅਤੇ ਨਵਜੋਤ ਮਾਲੜੀ ਦੁਆਰਾ ਤਿਆਰ ਟੀਮ ਦੇ ਬਾਲ ਕਲਾਕਾਰਾਂ ਮੀਨਾਕਸ਼ੀ ਅਤੇ ਰਾਮ ਕ੍ਰਿਸ਼ਨ ਨੇ ‘ਫਾਂਸੀ’ ਕੋਰਿਓਗਰਾਫ਼ੀ ਪੇਸ਼ ਕੀਤੀ।
ਕਮੇਟੀ ਮੈਂਬਰ ਪ੍ਰੋ. ਹਰਵਿੰਦਰ ਭੰਡਾਲ ਦੀ ਅਗਵਾਈ ’ਚ ਡਾਇਟ ਸ਼ੇਖੂਪੁਰਾ ਦੇ ਦਰਜਨਾਂ ਵਿਦਿਆਰਥੀਆਂ ਦੀ ਵਿਸ਼ਵ ਰੰਗਮੰਚ ਸਮਾਗਮ ’ਚ ਹਾਜ਼ਰੀ ਦੀ ਦਾਦ ਦਿੰਦੇ ਹੋਏ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ’ਚ ਕਮੇਟੀ ਦੇ ਵਿੱਤ ਸਕੱਤਰ ਸ਼ੀਤਲ ਸਿੰਘ ਸੰਘਾ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਸੁਰਿੰਦਰ ਕੁਮਾਰੀ ਕੋਛੜ, ਗੁਰਮੀਤ, ਹਰਵਿੰਦਰ ਭੰਡਾਲ, ਬਲਬੀਰ ਕੌਰ ਬੁੰਡਾਲਾ, ਵਿਜੈ ਬੰਬੇਲੀ, ਹਰਮੇਸ਼ ਮਾਲੜੀ, ਦੇਵਰਾਜ ਨਯੀਅਰ, ਡਾ. ਸੈਲੇਸ਼, ਡਾ. ਗੋਪਾਲ ਬੁੱਟਰ ਨੇ ਸ਼ਿਰਕਤ ਕੀਤੀ।

Advertisement

Advertisement
Author Image

sukhwinder singh

View all posts

Advertisement
Advertisement
×