ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ: ਆਸਟਰੇਲੀਆ ਨੇ 296 ਦੌੜਾਂ ਦੀ ਲੀਡ ਲਈ
08:29 PM Jun 23, 2023 IST
ਲੰਡਨ, 9 ਜੂਨ
Advertisement
ਆਸਟਰੇਲੀਆ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਫਾਈਨਲ ਦੇ ਤੀਸਰੇ ਦਿਨ ਅੱਜ ਭਾਰਤ ਦੀ ਪਹਿਲੀ ਪਾਰੀ 296 ਦੌੜਾਂ ‘ਤੇ ਸਮੇਟਣ ਮਗਰੋਂ ਆਪਣੀ ਦੂਜੀ ਪਾਰੀ ਵਿੱਚ 123/4 ਦੇ ਸਕੋਰ ਨਾਲ 296 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 469 ਦੌੜਾਂ ਬਣਾਈਆਂ ਸਨ। ਤੀਜੇ ਦਿਨ ਦੀ ਖੇਡ ਖ਼ਤਮ ਹੋਣ ਮੌਕੇ ਮਾਰਨੁਸ ਲਾਬੂਸ਼ੇਨ (40) ਅਤੇ ਕੈਮਰੌਨ ਗ੍ਰੀਨ (6) ਨਾਬਾਦ ਸਨ। ਹੋਰਨਾ ਬੱਲੇਬਾਜ਼ਾਂ ਵਿੱਚ ਸਟੀਵ ਸਮਿੱਥ ਨੇ 34 ਦੌੜਾਂ ਬਣਾਈਆਂ। ਭਾਰਤ ਲਈ ਗੇਂਦਬਾਜ਼ ਰਵਿੰਦਰ ਜਡੇਜਾ ਨੇ ਦੋ, ਜਦੋਂਕਿ ਮੁਹੰਮਦ ਸਿਰਾਜ ਤੇ ਉਮੇਸ਼ ਯਾਦਵ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। -ਪੀਟੀਆਈ
Advertisement
Advertisement