Indian hockey: ਏਸ਼ੀਆ ਕੱਪ ਹਾਕੀ: ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ
ਮਸਕਟ, 4 ਦਸੰਬਰ
Indian hockey team beats Pakistan in men’s junior Asia Cup in Muscat: ਇੱਥੇ ਖੇਡੇ ਜਾ ਰਹੇ ਪੁਰਸ਼ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਫਾਈਨਲ ਵਿਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ। ਟੀਮ ਇੰਡੀਆ ਨੇ ਪਾਕਿਸਤਾਨ ’ਤੇ 5-3 ਦੀ ਸ਼ਾਨਦਾਰ ਜਿੱਤ ਦਰਜ ਕਰਦਿਆਂ ਪੁਰਸ਼ ਜੂਨੀਅਰ ਏਸ਼ੀਆ ਕੱਪ 2024 ਦੀ ਟਰਾਫੀ ਜਿੱਤੀ। ਇਸ ਸਬੰਧੀ ਹਾਕੀ ਇੰਡੀਆ ਨੇ ਐਕਸ ’ਤੇ ਪੋਸਟ ਵਿੱਚ ਕਿਹਾ ਕਿ ਡਿਫੈਂਡਿੰਗ ਚੈਂਪੀਅਨਜ਼ ਨੇ ਆਪਣੇ ਹੁਨਰ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਵਾਰ ਮੁੜ ਸਰਵੋਤਮ ਟੀਮ ਬਣ ਗਈ ਹੈ। ਜ਼ਿਕਰਯੋਗ ਹੈ ਕਿ ਇਹ ਭਾਰਤ ਦਾ ਪੰਜਵਾਂ ਖ਼ਿਤਾਬ ਹੈ।
ਭਾਰਤੀ ਟੀਮ ਵੱਲੋਂ ਅਰਾਈਜੀਤ ਹੁੰਦਲ ਨੇ ਚਾਰ ਗੋਲ ਕੀਤੇ। ਇਹ ਏਸ਼ੀਆ ਕੱਪ ਵਿਚ ਭਾਰਤ ਦਾ ਪੰਜਵਾਂ ਖ਼ਿਤਾਬ ਹੈ। ਇਸ ਤੋਂ ਪਹਿਲਾਂ ਭਾਰਤ ਨੇ 2004, 2008, 2015 ਅਤੇ 2023 ਵਿਚ ਇਹ ਖਿਤਾਬ ਜਿੱਤਿਆ ਸੀ। ਕਰੋਨਾ ਮਹਾਮਾਰੀ ਕਾਰਨ ਇਹ ਟੂਰਨਾਮੈਂਟ ਸਾਲ 2021 ਵਿਚ ਨਹੀਂ ਹੋਇਆ ਸੀ। ਹੁੰਦਲ ਨੇ ਚੌਥੇ, 18ਵੇਂ ਤੇ 54ਵੇਂ ਮਿੰਟ ਵਿਚ ਤਿੰਨ ਪੈਨਲਟੀ ਕਾਰਨਰਾਂ ਨੂੰ ਗੋਲਾਂ ਵਿਚ ਬਦਲਿਆ ਤੇ 47ਵੇਂ ਮਿੰਟ ਵਿਚ ਮੈਦਾਨੀ ਗੋਲ ਕੀਤਾ। ਭਾਰਤ ਲਈ ਇਕ ਹੋਰ ਗੋਲ ਦਿਲਰਾਜ ਸਿੰਘ ਨੇ 19ਵੇਂ ਮਿੰਟ ਵਿਚ ਕੀਤਾ।