ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਸ਼ਵ ਕੌਮਾਂਤਰੀ ਚਾਹ ਦਿਵਸ: ਐਮੀ ਵਿਰਕ ਨੇ ‘ਮਸਾਲਾ ਚਾਹ’ ਦੇ ਸ਼ੌਕੀਨ

07:25 AM May 22, 2024 IST

ਮੁੰਬਈ: ਵਿਸ਼ਵ ਕੌਮਾਂਤਰੀ ਚਾਹ ਦਿਵਸ ਮੌਕੇ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਦੱਸਿਆ ਕਿ ‘ਮਸਾਲਾ ਚਾਹ’ ਉਸ ਦੇ ਦਿਨ ਦਾ ਅਨਿੱਖੜਵਾਂ ਅੰਗ ਹੈ। ਸਾਡੇ ਦੇਸ਼ ਵਿੱਚ ‘ਮਸਾਲਾ ਚਾਹ’ ਦੀ ਪ੍ਰੰਪਰਾ ਹੈ ਜਿਸ ਦਾ ਉਹ ਪਾਲਣ ਕਰਦਾ ਹੈ। ਜ਼ਿਕਰਯੋਗ ਹੈ ਕਿ ‘ਅੰਤਰਰਾਸ਼ਟਰੀ ਚਾਹ ਦਿਵਸ’ ਚਾਹ ਦੇ ਸੱਭਿਆਚਾਰਕ ਅਤੇ ਆਰਥਿਕ ਮਹੱਤਵ ਨੂੰ ਉਜਾਗਰ ਕਰਦਾ ਹੈ। ਕਾਬਲੇਗੌਰ ਹੈ ਕਿ ਐਮੀ ਦੀ ਅਗਲੀ ਫਿਲਮ ‘ਬੈਡ ਨਿਊਜ਼’ ਜਲਦੀ ਹੀ ਆ ਰਹੀ ਹੈ। ਐਮੀ ਨੇ ਕਿਹਾ, ‘ਹਰ ਭਾਰਤੀ ਆਪਣੇ ਦਿਨ ਦੀ ਸ਼ੁਰੂਆਤ ਚਾਹ ਦੇ ਕੱਪ ਨਾਲ ਕਰਦਾ ਹੈ, ਚਾਹ ਪੀਣਾ ਹਰ ਭਾਰਤੀ ਘਰ ਵਿੱਚ ਰੀਤ ਹੈ ਅਤੇ ਮੇਰੇ ਲਈ ਇਹ ਦਿਨ ਦਾ ਅਨਿੱਖੜਵਾਂ ਅੰਗ ਹੈ। ਮੈਂ ਆਮ ਤੌਰ ’ਤੇ ਇਲਾਇਚੀ ਵਾਲੀ ਮਸਾਲਾ ਚਾਹ ਪੀਂਦਾ ਹਾਂ ਜਿਸ ਵਿੱਚ ਲੌਂਗ ਅਤੇ ਹੋਰ ਜੜੀ-ਬੂਟੀਆਂ ਨਾਲ ਬਹੁਤ ਘੱਟ ਖੰਡ ਹੁੰਦੀ ਹੈ। ਮੇਰੇ ਲਈ ਚਾਹ ਪੀਣਾ ਆਰਾਮਦਾਇਕ ਕੰਮ ਹੈ ਅਤੇ ਮੈਂ ਟੈਲੀਵਿਜ਼ਨ ’ਤੇ ਕੁਝ ਦੇਖਦਿਆਂ ਇਸ ਦੀ ਚੁਸਕੀ ਲੈਣਾ ਪਸੰਦ ਕਰਦਾ ਹਾਂ। ਜੇਕਰ ਮੈਂ ਸੈੱਟ ’ਤੇ ਹੁੰਦਾ ਹਾਂ ਤਾਂ ਆਮ ਤੌਰ ’ਤੇ ਫੁਰਸਤ ਦੌਰਾਨ ਪੀਂਦਾ ਹਾਂ। ਮੈਂ ਰੋਜ਼ਾਨਾ ਦੋ ਵਾਰ ਚਾਹ ਪੀਂਦਾ ਹਾਂ।’ ਦੱਸਣਾ ਬਣਦਾ ਹੈ ਕਿ ਐਮੀ ਫਿਲਮ ‘ਕਿਸਮਤ’, ‘ਭੁਜ: ਦਿ ਪ੍ਰਾਈਡ ਆਫ ਇੰਡੀਆ’ ਆਦਿ ਰਾਹੀਂ ਮਕਬੂਲ ਹੋਇਆ ਤੇ ਉਹ ਫਿਲਮਾਂ ‘ਅਰਜਨਟੀਨਾ’, ‘ਦਿਲਾ ਮੇਰਿਆ’, ‘ਜੁਗਨੀ 1907’ ਅਤੇ ‘ਖੇਲ ਖੇਲ ਮੇਂ’ ਵਿਚ ਜਲਦੀ ਹੀ ਨਜ਼ਰ ਆਵੇਗਾ। -ਆਈਏਐੱਨਐੱਸ

Advertisement

Advertisement