For the best experience, open
https://m.punjabitribuneonline.com
on your mobile browser.
Advertisement

ਪ੍ਰੀਤੀ ਜ਼ਿੰਟਾ ਨੇ ਆਪਣੇ ਬੱਚਿਆਂ ਨਾਲ ਛੁੱਟੀਆਂ ਬਿਤਾਈਆਂ

06:41 AM Dec 27, 2024 IST
ਪ੍ਰੀਤੀ ਜ਼ਿੰਟਾ ਨੇ ਆਪਣੇ ਬੱਚਿਆਂ ਨਾਲ ਛੁੱਟੀਆਂ ਬਿਤਾਈਆਂ
Advertisement

ਮੁੰਬਈ:

Advertisement

ਪ੍ਰੀਤੀ ਜ਼ਿੰਟਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਆਪਣੇ ਬੱਚਿਆਂ ਨਾਲ ਛੁੱਟੀਆਂ ਬਿਤਾਉਣ ਦੇ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਬੌਲੀਵੁੱਡ ਅਦਾਕਾਰਾ ਆਪਣੇ ਜੁੜਵਾਂ ਬੱਚਿਆਂ ਅਤੇ ਪਤੀ ਜੀਨ ਗੁਡਐਨਫ ਨਾਲ ਨਜ਼ਰ ਆ ਰਹੀ ਹੈ। ਫਿਲਮ ‘ਸੋਲਜਰ’ ਦੀ ਅਦਾਕਾਰਾ ਨੇ ਆਪਣੇ ਬੱਚਿਆਂ ਜੈ ਅਤੇ ਜੀਆ ਨਾਲ ਕ੍ਰਿਸਮਸ ਦੇ ਜਸ਼ਨ ਮਨਾਉਂਦਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਪਰਿਵਾਰ ਖੁਸ਼ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ’ਚ ਪ੍ਰੀਤੀ ਨੇ ਲਿਖਿਆ, ‘ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੈਰੀ ਕ੍ਰਿਸਮਸ ਅਤੇ ਹੈਪੀ ਹੋਲੀਡੇਅ।’ ਇਨ੍ਹਾਂ ਵਿਚੋਂ ਇਕ ਤਸਵੀਰ ਵਿਚ ਜੈ ਅਤੇ ਜੀਆ ਆਪਣੇ ਤੋਹਫ਼ਿਆਂ ਨੂੰ ਖੋਲ੍ਹਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਪਿੱਛੇ ਸਜਿਆ ਹੋਇਆ ਕ੍ਰਿਸਮਸ ਟ੍ਰੀ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੇ ਪਤੀ ਨਾਲ ਸੈਲਫੀ ਵੀ ਸਾਂਝੀ ਕੀਤੀ ਹੈ। -ਆਈਏਐੱਨਐੱਸ

Advertisement

Advertisement
Author Image

joginder kumar

View all posts

Advertisement