ਵਿੱਕੀ ਤੇ ਕੈਟਰੀਨਾ ਨੇ ਪਰਿਵਾਰ ਨਾਲ ਕ੍ਰਿਸਮਸ ਮਨਾਈ
ਮੁੰਬਈ:
ਬੌਲੀਵੁੱਡ ਦੀ ਅਦਾਕਾਰ ਜੋੜੀ ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ ਨੇ ਇਸ ਵਾਰ ਕ੍ਰਿਸਮਸ ਖਾਸ ਅੰਦਾਜ਼ ਵਿਚ ਮਨਾਈ। ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਇਸ ਦਿਨ ਨੂੰ ਨਿੱਘ ਤੇ ਅਪਣੱਤ ਨਾਲ ਮਨਾਉਂਦਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕੈਟਰੀਨਾ ਨੇ ਇੰਸਟਾਗ੍ਰਾਮ ’ਤੇ ਕ੍ਰਿਸਮਸ ਮੌਕੇ ਆਪਣੇ ਆਰਾਮਦਾਇਕ ਪਲਾਂ ਦੀ ਝਲਕ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਲਿਖਿਆ ਹੈ, ‘ਮੈਰੀ, ਮੈਰੀ, ਮੈਰੀ।’ ਪਹਿਲੀ ਤਸਵੀਰ ਵਿੱਚ ਕੈਟਰੀਨਾ ਨੂੰ ਆਪਣੀਆਂ ਭੈਣਾਂ ਨਾਲ ਹੱਸਦਿਆਂ ਦੇਖਿਆ ਜਾ ਸਕਦਾ ਹੈ। ਇਸ ਮੌਕੇ ਸਾਰਿਆਂ ਨੇ ਲਾਲ ਅਤੇ ਕਾਲੇ ਕੱਪੜੇ ਪਾਏ ਹੋਏ ਹਨ। ਕੈਟਰੀਨਾ ਨੇ ਖੁਦ ਲਾਲ ਸਵੈਟਰ ਪਾਇਆ ਹੋਇਆ ਹੈ, ਜਿਸ ਵਿੱਚ ਕਾਲੀ ਡੈਨਿਮ ਅਤੇ ਮੇਲ ਖਾਂਦੀ ਕੈਪ ਪਾਈ ਹੋਈ ਹੈ। ਅਗਲੀ ਤਸਵੀਰ ਵਿੱਚ ਕੈਟਰੀਨਾ ਅਤੇ ਉਸ ਦੇ ਪਤੀ ਵਿੱਕੀ ਕੌਸ਼ਲ ਨੂੰ ਸਾਂਤਾ ਕਲੌਜ਼ ਨਾਲ ਪੋਜ਼ ਦਿੰਦਿਆਂ ਦਿਖਾਇਆ ਗਿਆ ਹੈ। ਕੈਟਰੀਨਾ ਨੇ ਕਾਲੇ ਕੱਪੜੇ ਪਾਏ ਹੋਏ ਹਨ ਜਦੋਂ ਕਿ ਵਿੱਕੀ ਨੇ ਸਲੇਟੀ ਪੈਂਟ ਨਾਲ ਹਰਾ ਸਵੈਟਰ ਪਾਇਆ ਹੋਇਆ ਹੈ। ਇਸ ਤਸਵੀਰ ਪਿੱਛੇ ਕ੍ਰਿਸਮਸ ਦੀ ਸਜਾਵਟ ਦੇਖੀ ਜਾ ਸਕਦੀ ਹੈ। ਇਸ ਤੋਂ ਅਗਲੀ ਤਸਵੀਰ ਵਿਚ ਕੈਟਰੀਨਾ ਨੇ ਆਪਣੇ ਹੱਥ ਵਿਚ ਗਿਫਟ ਫੜੇ ਹੋਏ ਹਨ, ਜਿਨ੍ਹਾਂ ਵਿਚੋਂ ਇਕ ਵਿਚ ਕਿਤਾਬਾਂ ਦਾ ਸੈੱਟ ਵੀ ਸ਼ਾਮਲ ਹਨ। ਕੰਮ ਦੀ ਗੱਲ ਕਰੀਏ ਤਾਂ ਵਿੱਕੀ ਅਗਲੀ ਵਾਰ ਫਿਲਮ ‘ਮਹਾਅਵਤਾਰ’ ਵਿੱਚ ਨਜ਼ਰ ਆਵੇਗਾ। ਇਸ ਫਿਲਮ ’ਚ ਉਹ ਮਹਾਨ ਯੋਧਾ ਰਿਸ਼ੀ ਚਿਰੰਜੀਵੀ ਪਰਸ਼ੂਰਾਮ ਦਾ ਕਿਰਦਾਰ ਨਿਭਾਏਗਾ। ਭਾਰਤੀ ਮਿਥਿਹਾਸ ਤੋਂ ਪ੍ਰੇਰਨਾ ਲੈਣ ਵਾਲੀ ਇਹ ਫਿਲਮ 2026 ਦੇ ਕ੍ਰਿਸਮਸ ’ਤੇ ਰਿਲੀਜ਼ ਹੋਵੇਗੀ। -ਏਐੱਨਆਈ