ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਸ਼ਵ ਸ਼ਤਰੰਜ: ਡਿੰਗ ਲਿਰੇਨ ਨੂੰ ਹਰਾ ਕੇ ਗੁਕੇਸ਼ ਨੇ ਕੀਤੀ ਵਾਪਸੀ

06:24 AM Nov 28, 2024 IST
ਮੁਕਾਬਲੇ ਤੋਂ ਬਾਅਦ ਡਿੰਗ ਲਿਰੇਨ ਨਾਲ ਗੱਲਬਾਤ ਕਰਦਾ ਹੋਇਆ ਡੀ ਗੁਕੇਸ਼। -ਫੋਟੋ: ਪੀਟੀਆਈ

ਸਿੰਗਾਪੁਰ, 27 ਨਵੰਬਰ
ਭਾਰਤੀ ਗਰੈਂਡਮਾਸਟਰ ਡੀ ਗੁਕੇਸ਼ ਨੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਅੱਜ ਤੀਜੇ ਗੇੜ ’ਚ ਮੌਜੂਦਾ ਚੈਂਪੀਅਨ ਚੀਨ ਦੇ ਡਿੰਗ ਲਿਰੇਨ ’ਤੇ ਜਿੱਤ ਦਰਜ ਕਰਕੇ ਅੰਕ ਬਰਾਬਰ ਕਰ ਲਏ। ਕਾਲੇ ਮੋਹਰਿਆਂ ਨਾਲ ਖੇਡਦਿਆਂ ਪਹਿਲਾ ਮੁਕਾਬਲਾ ਹਾਰਨ ਤੋਂ ਬਾਅਦ ਦੂਜਾ ਮੁਕਾਬਲਾ ਗੁਕੇਸ਼ ਨੇ ਡਰਾਅ ਖੇਡਿਆ ਸੀ। ਦੋਵਾਂ ਖਿਡਾਰੀਆਂ ਦੇ ਹੁਣ ਡੇਢ-ਡੇਢ ਅੰਕ ਹਨ। ਭਾਰਤ ਦੇ 18 ਸਾਲਾ ਗੁਕੇਸ਼ ਨੇ 37 ਚਾਲਾਂ ਵਿੱਚ ਜਿੱਤ ਦਰਜ ਕੀਤੀ। ਚਿੱਟੇ ਮੋਹਰਿਆਂ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਗੁਕੇਸ਼ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਪਿਛਲੇ ਦੋ ਦਿਨਾਂ ਦੀ ਖੇਡ ਤੋਂ ਵੀ ਮੈਂ ਖ਼ੁਸ਼ ਸੀ ਪਰ ਅੱਜ ਮੈਂ ਬਿਹਤਰ ਖੇਡਿਆ।’ ਲਿਰੇਨ ਨੂੰ ਮੈਚ ਦੇ ਪਹਿਲੇ ਗੇੜ ਵਿੱਚ ਕਾਫੀ ਸਮਾਂ ਬਰਬਾਦ ਕੀਤਾ, ਜਿਸ ਦਾ ਨਤੀਜਾ ਉਸ ਨੂੰ ਹਾਰ ਦੇ ਰੂਪ ਵਿੱਚ ਭੁਗਤਣਾ ਪਿਆ। -ਪੀਟੀਆਈ

Advertisement

Advertisement