For the best experience, open
https://m.punjabitribuneonline.com
on your mobile browser.
Advertisement

ਨਾਡਾ ਵੱਲੋਂ ਪਹਿਲਵਾਨ ਬਜਰੰਗ ਪੂਨੀਆ ਚਾਰ ਸਾਲ ਲਈ ਮੁਅੱਤਲ

06:27 AM Nov 28, 2024 IST
ਨਾਡਾ ਵੱਲੋਂ ਪਹਿਲਵਾਨ ਬਜਰੰਗ ਪੂਨੀਆ ਚਾਰ ਸਾਲ ਲਈ ਮੁਅੱਤਲ
Advertisement

ਨਵੀਂ ਦਿੱਲੀ, 27 ਨਵੰਬਰ
ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਬਜਰੰਗ ਪੂਨੀਆ ਨੂੰ ਕੌਮੀ ਟੀਮ ਲਈ ਚੋਣ ਟਰਾਇਲ ਦੌਰਾਨ 10 ਮਾਰਚ ਨੂੰ ਡੋਪ ਟੈਸਟ ਲਈ ਨਮੂਨਾ ਦੇਣ ਤੋਂ ਇਨਕਾਰ ਕਰਨ ’ਤੇ ਚਾਰ ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਨਾਡਾ ਨੇ ਉਸ ਨੂੰ ਪਹਿਲਾਂ 23 ਅਪਰੈਲ ਨੂੰ ਮੁਅੱਤਲ ਕੀਤਾ ਸੀ, ਜਿਸ ਤੋਂ ਬਾਅਦ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਨੇ ਵੀ ਟੋਕੀਓ ਓਲੰਪਿਕਸ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਪਹਿਲਵਾਨ ਨੂੰ ਮੁਅੱਤਲ ਕਰ ਦਿੱਤਾ ਸੀ।
ਬਜਰੰਗ ਨੇ ਅਸਥਾਈ ਮੁਅੱਤਲੀ ਖ਼ਿਲਾਫ਼ ਅਪੀਲ ਕੀਤੀ ਸੀ ਅਤੇ ਨਾਡਾ ਦੇ ਡੋਪਿੰਗ ਰੋਕੂ ਅਨੁਸ਼ਾਸਨੀ ਪੈਨਲ (ਏਡੀਡੀਪੀ) ਨੇ 31 ਮਈ ਨੂੰ ਇਸ ਨੂੰ ਉਦੋਂ ਤੱਕ ਰੱਦ ਕਰ ਦਿੱਤਾ ਸੀ ਜਦੋਂ ਤੱਕ ਨਾਡਾ ਦੋਸ਼ ਦਾ ਨੋਟਿਸ ਜਾਰੀ ਨਹੀਂ ਕਰਦਾ। -ਪੀਟੀਆਈ

Advertisement

ਭਾਜਪਾ ’ਚ ਸ਼ਾਮਲ ਹੋ ਜਾਵਾਂ ਤਾਂ ਪਾਬੰਦੀ ਹਟਾ ਦਿੱਤੀ ਜਾਵੇਗੀ: ਬਜਰੰਗ

ਨਵੀਂ ਦਿੱਲੀ:

Advertisement

ਓਲੰਪਿਕ ਤਗ਼ਮਾ ਜੇਤੂ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਇਹ ਸਰਕਾਰ ਦਾ ਬਦਲਾ ਲੈਣ ਵਾਲਾ ਕਦਮ ਹੈ ਅਤੇ ਜੇ ਉਹ ਭਾਜਪਾ ਵਿੱਚ ਸ਼ਾਮਲ ਹੋ ਜਾਂਦਾ ਹੈ ਤਾਂ ਪਾਬੰਦੀ ਹਟਾ ਦਿੱਤੀ ਜਾਵੇਗੀ। ਬਜਰੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਹ ਹੈਰਾਨ ਕਰਨ ਵਾਲਾ ਫ਼ੈਸਲਾ ਨਹੀਂ ਕਿਉਂਕਿ ਟਰਾਇਲ ਦਾ ਇਹ ਮਾਮਲਾ ਪਿਛਲੇ ਸਾਲ ਤੋਂ ਚੱਲ ਰਿਹਾ ਹੈ।’ ਪਹਿਲਵਾਨ ਨੇ ਦੋਸ਼ ਲਾਇਆ ਕਿ ਸਰਕਾਰ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਬ੍ਰਿਜ ਭੂਸ਼ਣ ਤੋਂ ਖ਼ਿਲਾਫ਼ ਲੰਮੇ ਸਮੇਂ ਤੋਂ ਚੱਲ ਰਹੇ ਪ੍ਰਦਰਸ਼ਨ ’ਚ ਹਿੱਸਾ ਲੈਣ ਦਾ ਬਦਲਾ ਲੈਣਾ ਚਾਹੁੰਦੀ ਹੈ। -ਪੀਟੀਆਈ

Advertisement
Author Image

joginder kumar

View all posts

Advertisement