ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਸ਼ਵ ਸਾਈਕਲ ਦਿਵਸ: ਰਾਜਪਾਲ ਵੱਲੋਂ ਸਨਅਤਕਾਰਾਂ ਦਾ ਸਨਮਾਨ

06:49 AM Jun 04, 2024 IST
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸਨਮਾਨੇ ਸਨਅਤਕਾਰ।

ਗਗਨਦੀਪ ਅਰੋੜਾ
ਲੁਧਿਆਣਾ, 3 ਜੂਨ
ਵਿਸ਼ਵ ਸਾਈਕਲ ਦਿਵਸ ਮੌਕੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਲੁਧਿਆਣਾ ਪੁੱਜੇ। ਇੱਥੇ ਇੱਕ ਹੋਟਲ ਵਿੱਚ ਉਨ੍ਹਾਂ ਨੇ ਸਨਅਤਕਾਰਾਂ ਨੂੰ ਚੰਗੇ ਕੰਮਾਂ ਲਈ ਸਨਮਾਨਿਤ ਕੀਤਾ। ਇਹ ਸਮਾਗਮ ਆਲ ਇੰਡੀਆ ਸਾਈਕਲ ਮੈਨੂਫੈਕਚਰਰਜ਼ ਐਸੋਸੇਈਸ਼ੇਨ ਵੱਲੋਂ ਕਰਵਾਇਆ ਗਿਆ ਸੀ। ਇਸ ਦੌਰਾਨ ਸੰਬੋਧਨ ਕਰਦਿਆਂ ਰਾਜਪਾਲ ਸ੍ਰੀ ਪੁਰੋਹਿਤ ਨੇ ਕਿਹਾ ਕਿ ਸਾਈਕਲ ਸਨਅਤਕਾਰਾਂ ਨੂੰ ਘਰੇਲੂ ਤੇ ਵਿਸ਼ਵ ਪੱਧਰੀ ਬਾਜ਼ਾਰ ਵਿੱਚ, ਜੋ ਸੰਭਾਵਨਾਵਾਂ ਹਨ, ਉਸ ਦਾ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਾਈਕਲ ਉਦਯੋਗ ਦੇ ਵਿਕਾਸ ਵਿੱਚ ਤੇਜ਼ੀ ਹੋਵੇਗੀ, ਉਸਦਾ ਫਾਇਦਾ ਇੰਡਸਟਰੀ ਨੂੰ ਤਾਂ ਮਿਲੇਗਾ ਹੀ, ਨਾਲ ਹੀ ਵਾਤਾਵਰਨ ਸਬੰਧੀ ਸਮੱਸਿਆਵਾਂ ਵੀ ਹੱਲ ਹੋਣਗੀਆਂ ਤੇ ਸਾਈਕਲਿੰਗ ਨਾਲ ਲੋਕ ਤੰਦਰੁਸਤ ਵੀ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਦੇ ਲਈ ਸਨਅਤਕਾਰਾਂ ਨੂੰ ਆਪਣਾ ਨਜ਼ਰੀਆ ਵਿਸ਼ਵ ਦੇ ਹਾਣਦਾ ਬਣਾ ਕੇ ਕੰਮ ਕਰਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਹਨ, ਉਥੇ ਉਨ੍ਹਾਂ ਨੇ ਸਾਈਕਲ ਲਈ ਵੱਖਰਾ ਟਰੈਕ ਬਣਾਇਆ ਹੈ। ਚੰਡੀਗੜ੍ਹ ਸਾਈਕਲ ਫਰੈਂਡਲੀ ਸ਼ਹਿਰ ਹੈ। ਹਰ ਸ਼ਹਿਰ ਨੂੰ ਚੰਡੀਗੜ੍ਹ ਵਾਂਗ ਹੀ ਸਾਈਕਲਿੰਗ ਨੂੰ ਪ੍ਰੋਮੋਟ ਕਰਨਾ ਚਾਹੀਦਾ ਹੈ। ਰਾਜਪਾਲ ਨੇ ਕਿਹਾ ਕਿ ਦੇਸ਼ ਵਿੱਚ ਸਾਈਕਲ ਤੇ ਉਸਦੇ ਪਾਰਟਸ ਬਣਾਉਣ ਵਾਲੀਆਂ ਚਾਰ ਹਜ਼ਾਰ ਤੋਂ ਵੱਧ ਫੈਕਟਰੀਆਂ ਹਨ, ਜਿਥੇ ਪੰਜ ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਇੰਡਸਟਰੀ ਜੇਕਰ ਹੋਰ ਵਧੇਗਾ ਤਾਂ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ। ਸਮਾਗਮ ਵਿੱਚ ਰਾਜਪਾਲ ਨੇ ਭੋਗਲ ਸੇਲਜ਼ ਦੇ ਐੱਮਡੀ ਐੱਸਐੱਸ ਭੋਗਲ ਨੂੰ ਲਾਈਫਟਾਈਮ ਸਰਵਿਸ ਐਵਾਰਡ ਟੂ ਸਾਈਕਲ ਬਿਜ਼ਨੈੱਸ ਪਰਸਨ ਵਜੋਂ ਦਿੱਤਾ। ਇਸੇ ਤਰ੍ਹਾਂ ਪ੍ਰਿਤਪਾਲ ਕ੍ਰਿਸ਼ਨ ਬੇਰੀ, ਬਾਪੂ ਸਾਹਿਬ ਗਾਇਕਵਾੜਾ, ਫਿਰੋਜ਼ਾ, ਚਰਨਜੀਤ ਸਿੰਘ ਵਿਸ਼ਵਕਰਮਾ, ਕਰਨ ਅਗਰਵਾਲ ਸਣੇ ਕਈ ਲੋਕਾਂ ਨੂੰ ਪੁਰਸਕਾਰ ਦਿੱਤੇ ਗਏ। ਇਸ ਮੌਕੇ ਐਸੋਸੇਈਸ਼ਨ ਦੇ ਪ੍ਰਧਾਨ ਆਦਿਤਿਆ ਮੁੰਜਾਲ, ਉਪ ਪ੍ਰਧਾਨ ਰਿਸ਼ੀ ਪਾਹਵਾ, ਏਵਨ ਸਾਈਕਲ ਦੇ ਸੀਐੱਮਡੀ ਓਂਕਾਰ ਸਿੰਘ ਪਾਹਵਾ, ਵਿਜੈ ਮੁੰਜਾਲ, ਡਾ. ਕੇਬੀ ਠਾਕੁਰ ਸਣੇ ਵੱਡੇ ਗਿਣਤੀ ਵਿੱਚ ਸਨਅਤਕਾਰ ਮੌਜੂਦ ਸਨ।

Advertisement

Advertisement
Advertisement