ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਸਤਰੀ ਤੇ ਓਵਰਸੀਜ਼ ਕੌਂਸਲ ਦੀ ਵਰਕਸ਼ਾਪ
ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਨਵੰਬਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਸਤਰੀ ਅਤੇ ਓਵਰਸੀਜ਼ ਕੌਂਸਲ ਦੇ ਪ੍ਰਤੀਨਿਧਾਂ ਦੀ ਜਥੇਬੰਦਕ ਵਿਚਾਰ-ਵਿਕਾਸ ਵਰਕਸ਼ਾਪ ਸਰਕਲ ਦੇ ਕੇਂਦਰੀ ਦਫ਼ਤਰ ਵਿੱਚ ਕਰਵਾਈ ਗਈ। ਓਵਰਸੀਜ਼ ਕੌਂਸਲ ਦੇ ਸੈਸ਼ਨ ਵਿੱਚ ਡਾਇਰੈਕਟਰ ਗੁਰਮੀਤ ਸਿੰਘ ਨੇ ਆਰੰਭਕ ਸ਼ਬਦ ਬੋਲਦਿਆਂ ਆਏ ਪ੍ਰਤੀਨਿਧਾਂ ਦਾ ਸਵਾਗਤ ਕੀਤਾ। ਪ੍ਰਧਾਨਗੀ ਮੰਡਲ ਵਿਚ ਚੇਅਰਮੈਨ ਬਲਜੀਤ ਸਿੰਘ, ਸਕੱਤਰ ਜਨਰਲ ਗੁਰਚਰਨ ਸਿੰਘ ਤੇ ਇੰਦਰਪਾਲ ਸਿੰਘ ਸ਼ਾਮਲ ਹੋਏ। ਸੈਸ਼ਨ ਵਿੱਚ ਵਿਦੇਸ਼ਾਂ ਤੋਂ ਆਏ ਪ੍ਰਤੀਨਿਧੀਅ ਹਰਜੋਤਪਾਲ ਸਿੰਘ ਸੀਏ, ਹਰਸ਼ਦੀਪ ਸਿੰਘ, ਪ੍ਰੋ. ਕੋਮਲ ਕੌਰ, ਸਤਨਾਮ ਸਿੰਘ, ਇੰਜੀ. ਰਮਨਦੀਪ ਸਿੰਘ, ਡਾ. ਅਪਵਿੰਦਰ ਕੌਰ, ਡਾ. ਸਵਨੀਕ ਸਿੰਘ, ਕੁਲਰਾਜ ਸਿੰਘ, ਗੁਰਪ੍ਰੀਤ ਸਿੰਘ, ਬਲਦੇਵ ਸਿੰਘ ਬੋਪਾਰਾਏ ਅਤੇ ਪ੍ਰਿਤਪਾਲ ਸਿੰਘ ਨੇ ਆਪਣੇ ਵਿਚਾਰ, ਹਾਲਾਤ ਅਤੇ ਸੁਝਾਅ ਸਾਂਝੇ ਕੀਤੇ। ਵਰਕਸ਼ਾਪ ਵਿੱਚ ਇਸਤਰੀ ਕੌਂਸਲ ਵੱਲੋਂ ਪੰਜਾਬ ਭਰ ਤੋਂ 50 ਦੇ ਲਗਪਗ ਇਸਤਰੀ ਕਾਰਜਕਰਤਾ, ਸਾਹਿਤਕਾਰ, ਸਿੱਖਿਆ ਵਿਭਾਗ ਦੇ ਅਧਿਆਪਕ ਅਤੇ ਚਿੰਤਕ ਸ਼ਾਮਲ ਹੋਏ। ਪਹਿਲੇ ਸੈਸ਼ਨ ਦੌਰਾਨ ‘ਆਪ ਸਵਾਰਹਿ ਮੈਂ ਮਿਲਹਿ ਮੈ ਮਿਲਿਆ ਸੁਖ ਹੋਇ’ ਵਿਸ਼ੇ ’ਤੇ ਸੈਸ਼ਨ ਹੋਇਆ। ਇਸ ਸੈਸ਼ਨ ਦਾ ਸੰਚਾਲਨ ਬ੍ਰਿਜਿੰਦਰਪਾਲ ਸਿੰਘ ਲਖਨਊ ਨੇ ਕੀਤਾ। ਗੁਰਚਰਨ ਸਿੰਘ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ। ਚੀਫ਼ ਸਕੱਤਰ ਹਰਮੋਹਿੰਦਰ ਸਿੰਘ ਨੇ ਜਥੇਬੰਦੀ ਦੀ ਜਾਣ ਪਹਿਚਾਣ ਕਰਵਾਈ। ਇਸ ਸਮੇਂ ਵੱਖ ਵੱਖ ਸਟੇਟਾਂ ਤੋਂ ਹਾਜ਼ਰ ਪ੍ਰਤੀਨਿਧਾਂ ਨੇ ਜਥੇਬੰਦਕ ਕੰਮਾਂ ਦੀ ਰਿਪੋਰਟ ਸਾਂਝੀ ਕੀਤੀ। ਦੂਜੇ ਸੈਸ਼ਨ ਦੌਰਾਨ ਇਸਤਰੀ ਕੌਂਸਲ ਅਤੇ ਓਵਰਸੀਜ਼ ਕੌਂਸਲ ਦੀ ਕਾਰਜਯੋਜਨਾ ਤੇ ਵਿਚਾਰਾਂ ਕੀਤੀਆਂ ਗਈਆਂ। ਪ੍ਰਧਾਨਗੀ ਮੰਡਲ ਵਿਚ ਉਪ ਚੇਅਰਮੈਨ ਪ੍ਰਿੰਸੀਪਲ ਕੰਵਲਜੀਤ ਕੌਰ ਮੁਹਾਲੀ, ਡਾ. ਭੁਪਿੰਦਰ ਕੌਰ ਕਵਿਤਾ, ਚੀਫ਼ ਆਰਗੈਨਾਈਜ਼ਰ ਪਿਰਥੀ ਸਿੰਘ ਖਾਲਸਾ, ਬਰਜਿੰਦਰ ਪਾਲ ਸਿੰਘ ਲਖਨਊ,. ਸ਼ਿਵਰਾਜ ਸਿੰਘ ਜਥੇਬੰਧਕ ਸਕੱਤਰ ਪੰਜਾਬ, ਹਰਮੋਹਿੰਦਰ ਸਿੰਘ ਨੰਗਲ ਚੀਫ਼ ਸਕੱਤਰ ਸ਼ਾਮਿਲ ਸਨ। ਸਟੇਜ ਦਾ ਸੰਚਲਨ ਕੁਲਵਿੰਦਰ ਕੌਰ ਅਤੇ ਹਰਸ਼ਦੀਪ ਸਿੰਘ ਨੇ ਕੀਤਾ। ਤੀਜੇ ਸੈਸ਼ਨ ਦੌਰਾਨ ਇਲਾਕਾਈ ਚੁਣੌਤੀਆਂ ਅਤੇ ਭਵਿੱਖਤ ਵਿਉਤਬੰਦੀ ਸਬੰਧੀ ਵਿਚਾਰ ਸਾਂਝੇ ਕੀਤੇ ਗਏ। ਸਟੇਜ ਦਾ ਸੰਚਾਲਨ ਚੀਫ ਸਕੱਤਰ ਹਰਮੋਹਿੰਦਰ ਸਿੰਘ ਨੇ ਕੀਤਾ।