ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਚਾਇਤ ਵਿੱਚ ਕੰਮ ਕਰਨਾ ਕਾਫ਼ੀ ਚੁਣੌਤੀਪੂਰਨ ਸੀ: ਨੀਨਾ ਗੁਪਤਾ

07:26 AM May 23, 2024 IST

ਮੁੰਬਈ:
ਸੀਨੀਅਰ ਅਦਾਕਾਰਾ ਨੀਨਾ ਗੁਪਤਾ ‘ਪੰਚਾਇਤ’ ਦੇ ਤੀਜੇ ਸੀਜ਼ਨ ਵਿੱਚ ਆਪਣੇ ਮੰਜੂ ਦੇਵੀ ਦੇ ਕਿਰਦਾਰ ਨਾਲ ਵਾਪਸੀ ਕਰ ਰਹੀ ਹੈ। ਨੀਨਾ ਗੁਪਤਾ ਨੇ ਸ਼ੂਟਿੰਗ ਦੀਆਂ ਯਾਦਾਂ ਤਾਜ਼ਾ ਕਰਦਿਆਂ ਦੱਸਿਆ, ‘‘ਜਦੋਂ ਨਿਰਦੇਸ਼ਕ ਦੀਪਕ ਕੁਮਾਰ ਮੇਰੇ ਕੋਲ ਆਏ ਅਤੇ ਮੈਨੂੰ ਸਕ੍ਰਿਪਟ ਸੁਣਾਈ ਤਾਂ ਮੈਂ ਕਾਫ਼ੀ ਪ੍ਰਭਾਵਿਤ ਸੀ। ਮੈਨੂੰ ਸਕ੍ਰਿਪਟ ਸੱਚੀ ਪਸੰਦ ਸੀ। ਮੈਨੂੰ ਡਾਇਲਾਗ ਕਾਫ਼ੀ ਦਿਲਚਸਪ ਲੱਗੇ। ਮੈਨੂੰ ਆਪਣੇ ਕਿਰਦਾਰ ਨਾਲ ਵੀ ਪਿਆਰ ਹੋ ਗਿਆ।’’ ਹਾਲਾਂਕਿ ਅਦਾਕਾਰਾ ਨੇ ਮੰਨਿਆ ਕਿ ‘ਪੰਚਾਇਤ’ ਲਈ ਸ਼ੂਟਿੰਗ ਕਰਨਾ ਕਾਫ਼ੀ ਚੁਣੌਤੀਪੂਰਨ ਵੀ ਸੀ। ਵੈੱਬ ਲੜੀ ਦੀ ਸ਼ੂਟਿੰਗ ਮੱਧ ਪ੍ਰਦੇਸ਼ ਦੇ ਪਿੰਡ ਮਹੋਦੀਆ ਵਿੱਚ ਹੋਈ ਹੈ। ਨੀਨਾ ਨੇ ਦੱਸਿਆ, ‘‘ਪੰਚਾਇਤ ਲਈ ਕੰਮ ਕਰਨਾ ਚੁਣੌਤੀਪੂਰਨ ਸੀ ਕਿਉਂਕਿ ਮੈਨੂੰ ਭਾਸ਼ਾ ’ਤੇ ਕੰਮ ਕਰਨ ਦੀ ਲੋੜ ਸੀ।’’ ਚੰਦਨ ਕੁਮਾਰ ਵੱਲੋਂ ਲਿਖੀ ਗਈ ਅਤੇ ਨਿਰਦੇਸ਼ਕ ਦੀਪਕ ਕੁਮਾਰ ਮਿਸ਼ਰਾ ਦੇ ਨਿਰਦੇਸ਼ਨ ਹੇਠ ਬਣੀ ਵੈੱਬ ਲੜੀ ‘ਪੰਚਾਇਤ’ ਦਿੱਲੀ ਦੇ ਇੱਕ ਨੌਜਵਾਨ ਦੇ ਜੀਵਨ ਦੀ ਕਹਾਣੀ ਹੈ, ਜੋ ਕਿ ਉੱਤਰ ਪ੍ਰਦੇਸ਼ ਦੇ ਇੱਕ ਪੇਂਡੂ ਇਲਾਕੇ ਦੇ ਪੰਚਾਇਤ ਦਫ਼ਤਰ ਵਿੱਚ ਸਕੱਤਰ ਦੀ ਨੌਕਰੀ ਕਰਨ ਲੱਗਦਾ ਹੈ। ਲੜੀ ਵਿੱਚ ਨੀਨਾ ਗੁਪਤਾ ਨਾਲ ਜਿਤੇਂਦਰ ਕੁਮਾਰ, ਰਘੁਬੀਰ ਯਾਦਵ, ਬਿਸਵਾਪਤੀ ਸਰਕਾਰ, ਚੰਦਨ ਰੌਏ ਅਤੇ ਫ਼ੈਸਲ ਮਲਿਕ ਨੇ ਕੰਮ ਕੀਤਾ ਹੈ। ‘ਪੰਚਾਇਤ’ ਦਾ ਤੀਜਾ ਸੀਜ਼ਨ ਪ੍ਰਾਈਮ ਵੀਡੀਓ ’ਤੇ 28 ਮਈ ਨੂੰ ਰਿਲੀਜ਼ ਹੋਵੇਗਾ। -ਏਐੱਨਆਈ

Advertisement

Advertisement
Advertisement