ਅੰਤਰ-’ਵਰਸਿਟੀ ਮੁਕਾਬਲੇ ’ਚ ਜਿੱਤੇ ਕਾਂਸੇ ਦੇ ਤਮਗੇ
07:46 AM Mar 29, 2024 IST
Advertisement
ਅੰਮ੍ਰਿਤਸਰ: ਖ਼ਾਲਸਾ ਕਾਲਜ ਆਫ਼ ਫ਼ਿਜ਼ੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ਸਵਾਮੀ ਵਿਵੇਕਾਨੰਦ ਸੁਭਾਰਤੀ ਯੂਨੀਵਰਸਿਟੀ, ਮੇਰਠ (ਯੂ.ਪੀ) ਵਿੱਚ ਕਿੱਕ ਬਾਕਸਿੰਗ ਦੇ ਕਰਵਾਏ ਗਏ ਅੰਤਰ ਯੂਨੀਵਰਸਿਟੀ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦੇ ਤਮਗੇ ਹਾਸਲ ਕਰ ਕੇ ਆਪਣੇ ਕਾਲਜ ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਬੀ.ਪੀ.ਐਡ (4 ਸਾਲਾ) ਕੋਰਸ ਦੇ 8 ਸਮੈਸਟਰ ਦੇ ਵਿਦਿਆਰਥੀ ਹਰੀਸ਼ ਤਿਵਾੜੀ ਅਤੇ ਚੌਥੇ ਸਮੈਸਟਰ ਦੀ ਵਿਦਿਆਰਥਣ ਜਗਨੂਰਪ੍ਰੀਤ ਕੌਰ ਦੀ ਚੋਣ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ ਵੱਲੋਂ ਕਿੱਕ ਬਾਕਸਿੰਗ ਟੀਮ ’ਚ ਕੀਤੀ ਗਈ ਸੀ। ਉਨਾਂ ਕਿਹਾ ਕਿ ਉਕਤ ਦੋਵਾਂ ਖਿਡਾਰੀਆਂ ਨੇ ਟੀਮ ਵੱਲੋਂ ਖੇਡਦਿਆਂ ਆਪਣੀਆਂ ਸ਼੍ਰੋਣੀਆਂ ’ਚ ਕਾਂਸੇ ਦੇ ਤਗਮੇ ਹਾਸਲ ਕੀਤੇ ਹਨ। -ਖੇਤਰੀ ਪ੍ਰਤੀਨਿਧ
Advertisement
Advertisement
Advertisement