ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਿਲਾ ਟੀ-20: ਭਾਰਤ ਨੇ ਵੈਸਟ ਇੰਡੀਜ਼ ਤੋਂ ਲੜੀ 2-1 ਨਾਲ ਜਿੱਤੀ

06:41 AM Dec 20, 2024 IST
ਮੈਚ ਦੌਰਾਨ ਸਮ੍ਰਿਤੀ ਮੰਧਾਨਾ ਤੇ ਰਿਚਾ ਘੋਸ਼ ਖੁਸ਼ੀ ਸਾਂਝੀ ਕਰਦੀਆਂ ਹੋਈਆਂ। -ਫੋਟੋ: ਪੀਟੀਆਈ

ਨਵੀਂ ਮੁੰਬਈ, 19 ਦਸੰਬਰ
ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀਆਂ ਤੇਜ਼-ਤਰਾਰ 77 ਦੌੜਾਂ ਮਗਰੋਂ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ (54 ਦੌੜਾਂ) ਵੱਲੋਂ 18 ਗੇਂਦਾਂ ’ਤੇ ਜੜੇ ਰਿਕਾਰਡ ਨੀਮ ਸੈਂਕੜੇ ਸਦਕਾ ਭਾਰਤ ਨੇ ਅੱਜ ਇੱਥੇ ਤੀਜੇ ਤੇ ਆਖਰੀ ਟੀ-20 ਮੈਚ ’ਚ ਵੈਸਟ ਇੰਡੀਜ਼ ਨੂੰ 60 ਦੌੜਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲਾਂ ਖੇਡਦਿਆਂ 20 ਓਵਰਾਂ ’ਚ ਚਾਰ ਵਿਕਟਾਂ ਗੁਆ ਕੇ 217 ਦੌੜਾਂ ਬਣਾਈਆਂ ਜਿਸ ਦੇ ਜਵਾਬ ’ਚ ਮਹਿਮਾਨ ਟੀਮ 9 ਵਿਕਟਾਂ ’ਤੇ 157 ਦੌੜਾਂ ਹੀ ਬਣਾ ਸਕੀ। ਭਾਰਤੀ ਗੇਂਦਬਾਜ਼ ਰਾਧਾ ਯਾਦਵ ਨੇ ਚਾਰ ਵਿਕਟਾਂ ਹਾਸਲ ਕੀਤੀਆਂ। ਟੀ-20 ਕ੍ਰਿਕਟ ’ਚ ਭਾਰਤੀ ਮਹਿਲਾ ਟੀਮ ਦਾ ਇਹ ਸਭ ਤੋਂ ਵੱਡਾ ਸਕੋਰ ਹੈ, ਜਿਸ ਵਿੱਚ ਜੈਮੀਮਾ ਰੌਡਰਿਗਜ਼ ਨੇ 39 ਤੇ ਰਾਘਵੀ ਬਿਸ਼ਟ ਨੇ 31 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਭਾਰਤ ਨੇ ਇਸ ਫਾਰਮੈਟ ’ਚ ਸਭ ਵੱਧ 201 ਦੌੜਾਂ ਯੂਏਈ ਖ਼ਿਲਾਫ਼ ਬਣਾਈਆਂ ਸਨ। ਰਿਚਾ ਘੋਸ਼ ਨੇ 18 ਗੇਂਦਾਂ ’ਤੇ ਨੀਮ ਸੈਂਕੜਾ ਜੜਦਿਆਂ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦੇ ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਅਤੇ ਆਸਟਰੇਲੀਆ ਦੀ ਫੋਏਬੇ ਲਿਚਫੀਲਡ ਦੇ ਰਿਕਾਰਡ ਦੀ ਬਰਾਬਰੀ ਕੀਤੀ। ਮੈਚ ਦੌਰਾਨ 77 ਦੌੜਾਂ ਦੀ ਪਾਰੀ ਖੇਡਣ ਵਾਲੀ ਸਮ੍ਰਿਤੀ ਮੰਧਾਨਾ ਮਹਿਲਾ ਟੀ-20 ਕ੍ਰਿਕਟ ’ਚ ਇਸ ਸਾਲ ਸਭ ਤੋਂ ਵੱਧ 763 ਦੌੜਾਂ ਬਣਾਉਣ ਵਾਲੀ ਖਿਡਾਰਨ ਬਣ ਗਈ ਹੈ, ਜਿਸ ਦੇ ਨਾਮ 23 ਮੈਚਾਂ ’ਚ 763 ਦੌੜਾਂ ਹਨ। ਉਸ ਨੇ ਸ੍ਰੀਲੰਕਾ ਦੀ ਚਮਾਰੀ ਅੱਟਾਪੱਟੂ ਨੂੰ ਪਿੱਛੇ ਛੱਡਿਆ। ਮੰਧਾਨਾ ਦਾ ਇਸ ਲੜੀ ’ਚ ਲਗਾਤਾਰ ਤੀਜਾ ਤੇ ਇਸ ਸਾਲ ’ਚ ਅੱਠਵਾਂ ਨੀਮ ਸੈਂਕੜਾ ਹੈ। -ਏਜੰਸੀ

Advertisement

ਮਹਿਲਾ ਅੰਡਰ-19 ਏਸ਼ੀਆ ਕੱਪ: ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ

ਕੁਆਲਾਲੰਪੁਰ (ਮਲੇਸ਼ੀਆ): ਭਾਰਤ ਨੇ ਜੀ. ਤ੍ਰਿਸ਼ਾ ਦੇ ਨਾਬਾਦ ਨੀਮ ਸੈਂਕੜੇ ਸਦਕਾ ਅੱਜ ਇੱਥੇ ਮਹਿਲਾ ਅੰਡਰ-19 ਟੀ-20 ਏਸ਼ੀਆ ਕੱਪ ਦੇ ਸੁਪਰ-ਚਾਰ ਮੁਕਾਬਲੇ ’ਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਜਿੱਤ ਲਈ ਲੋਂੜੀਦਾ 81 ਦੌੜਾਂ ਦੀ ਟੀਚਾ ਸਿਰਫ਼ 12.1 ਓਵਰਾਂ ਵਿੱਚ ਹੀ ਦੋ ਵਿਕਟਾਂ ’ਤੇ 86 ਦੌੜਾਂ ਬਣਾਉਂਦਆਂ ਹਾਸਲ ਕਰ ਲਿਆ। ਤ੍ਰਿਸ਼ਾ ਨੇ 46 ਗੇਂਦਾਂ ’ਤੇ 58 ਦੌੜਾਂ ਦੀ ਪਾਰੀ, ਜਿਸ ’ਚ ਉਸ ਨੇ ਦਸ ਚੌਕੇ ਮਾਰੇ। ਹਾਲਾਂਕਿ ਟੀਚਾ ਦਾ ਪਿੱਛਾ ਕਰਦਿਆਂ ਭਾਰਤੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਸਲਾਮੀ ਬੱਲੇਬਾਜ਼ ਜੀ. ਕਮਾਲਿਨੀ ਬਿਨਾਂ ਖਾਤਾ ਖੋਲ੍ਹੇ ਆਊਟ ਹੋਈ ਅਤੇ ਸਨਿਕਾ ਚਾਲਕੇ 1 ਦੌੜ ਹੀ ਬਣਾ ਸਕੀ। ਇੱਕ ਸਮੇਂ 22 ਦੌੜਾਂ ’ਤੇ ਭਾਰਤ ਨੇ ਦੋ ਵਿਕਟਾਂ ਗੁਆ ਦਿੱਤੀਆਂ ਪਰ ਤ੍ਰਿਸ਼ਾ ਤੇ ਕਪਤਾਨ ਨਿੱਕੀ ਪ੍ਰਸਾਦ (ਨਾਬਾਦ 22 ਦੌੜਾਂ) ਨੇ ਤੀਜੀ ਵਿਕਟ ਲਈ 64 ਦੌੜਾਂ ਜੋੜਦਿਆਂ ਟੀਮ ਨੂੰ ਜਿੱਤ ਦਿਵਾਈ। -ਪੀਟੀਆਈ

Advertisement
Advertisement