ਮਹਿਲਾ ਟੀ-20: ਏਸ਼ੀਆ ਕੱਪ ਦੇ ਫਾਈਨਲ ’ਚ ਸ੍ਰੀਲੰਕਾ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
08:18 PM Jul 28, 2024 IST
Advertisement
ਨਵੀਂ ਦਿੱਲੀ, 28 ਜੁਲਾਈ
ਇੱਥੇ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿਚ ਸ੍ਰੀਲੰਕਾ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ ਵੀਹ ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ 165 ਦੌੜਾਂ ਬਣਾਈਆਂ। ਭਾਰਤ ਵੱਲੋਂ ਸਮਰਿਤੀ ਮੰਦਾਨਾ ਨੇ ਸਭ ਤੋਂ ਵੱਧ 60 ਦੌੜਾਂ ਬਣਾਈਆਂ ਜਦਕਿ ਸ੍ਰੀਲੰਕਾ ਨੇ 18.4 ਓਵਰਾਂ ਵਿਚ ਹੀ ਦੋ ਵਿਕਟਾਂ ਦੇ ਨੁਕਸਾਨ ਨਾਲ ਜੇਤੂ ਟੀਚਾ ਪੂਰਾ ਕਰ ਲਿਆ। ਜ਼ਿਕਰਯੋਗ ਹੈ ਕਿ ਮਹਿਲਾ ਵਿਸ਼ਵ ਕੱਪ ਵਿਚ ਬੰਗਲਾਦੇਸ਼ ਇਕ ਵਾਰ ਤੇ ਭਾਰਤ ਸੱਤ ਵਾਰ ਜਿੱਤ ਹਾਸਲ ਕਰ ਚੁੱਕਿਆ ਸੀ ਤੇ ਇਸ ਵਾਰ ਸ੍ਰੀਲੰਕਾਈ ਟੀਮ ਨੇ ਖਿਤਾਬ ਜਿੱਤਿਆ ਹੈ।
Advertisement
Advertisement
Advertisement