ਓਲੰਪਿਕ ਖੇਡਾਂ ’ਚ ਭਾਰਤ ਦਾ ਖਾਤਾ ਖੁੱਲ੍ਹਿਆ; ਮਨੂ ਭਾਕਰ ਨੇ ਫੁੰਡੀ ਕਾਂਸੀ
04:37 PM Jul 28, 2024 IST
Advertisement
ਚੈਟੋਰੌਕਸ(ਫਰਾਂਸ), 28 ਜੁਲਾਈ
ਭਾਰਤੀ ਸ਼ੂਟਰ ਮਨੂ ਭਾਕਰ(22) ਨੇ ਅੱਜ ਨਿਸ਼ਾਨੇਬਾਜ਼ੀ ਵਿਚ ਓਲੰਪਿਕ ਤਗ਼ਮੇ ਦੀ 12 ਸਾਲਾਂ ਦੀ ਉਡੀਕ ਨੂੰ ਖ਼ਤਮ ਕਰਦਿਆਂ 10 ਮੀਟਰ ਏਅਰ ਪਿਸਟਲ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ 2012 ਲੰਡਨ ਓਲੰਪਿਕਸ ਵਿਚ ਰੈਪਿਡ-ਫਾਇਰ ਪਿਸਟਲ ਸ਼ੂਟਰ ਵਿਜੈ ਕੁਮਾਰ ਤੇ 10 ਮੀਟਰ ਰਾਈਫਲ ਮਾਰਕਸਮੈਨ ਗਗਨ ਨਾਰੰਗ ਨੇ ਕਾਂਸੀ ਦੇ ਤਗ਼ਮੇ ਜਿੱਤੇ ਸਨ। ਮਨੂ ਨੇ 221.7 ਦੇ ਸਕੋਰ ਨਾਲ ਕਾਂਸੀ ਫੁੰਡੀ। ਕੋਰੀਆ ਦੀ ਕਿਮ ਯੇਜੀ ਨੇ 241.3 ਦੇ ਸਕੋਰ ਨਾਲ ਚਾਂਦੀ ਤੇ ਉਸ ਦੀ ਹਮਵਤਨ ਜਿਨ ਯੇ ਓਹ ਨੇ 243.2 ਦੇ ਸਕੋਰ ਨਾਲ ਸੋਨ ਤਗ਼ਮਾ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਉਪਲਬਧੀ ਲਈ ਮਨੂ ਭਾਕਰ ਨੂੰ ਵਧਾਈ ਦਿੱਤੀ ਹੈ। -ਪੀਟੀਆਈ
Advertisement
Advertisement
Advertisement