For the best experience, open
https://m.punjabitribuneonline.com
on your mobile browser.
Advertisement

ਮਹਿਲਾ ਟੀ-20 ਕ੍ਰਿਕਟ: ਭਾਰਤ ਨੇ ਦੱਖਣੀ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾਇਆ

06:52 AM Jul 10, 2024 IST
ਮਹਿਲਾ ਟੀ 20 ਕ੍ਰਿਕਟ  ਭਾਰਤ ਨੇ ਦੱਖਣੀ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾਇਆ
Advertisement

ਚੇਨੱਈ, 9 ਜੁਲਾਈ
ਪੂਜਾ ਵਸਤਰਾਕਰ (ਚਾਰ ਵਿਕਟਾਂ) ਅਤੇ ਰਾਧਾ ਯਾਦਵ (ਤਿੰਨ) ਦੀ ਅਗਵਾਈ ਹੇਠ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਅੱਜ ਤੀਜੇ ਅਤੇ ਆਖਰੀ ਮਹਿਲਾ ਟੀ-20 ਕ੍ਰਿਕਟ ਮੈਚ ਵਿੱਚ ਦੱਖਣੀ ਅਫਰੀਕਾ ਨੂੰ 55 ਗੇਂਦਾਂ ਰਹਿੰਦਿਆਂ 10 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫਰੀਕਾ ਦੀ ਟੀਮ 17.1 ਓਵਰਾਂ ਵਿੱਚ 84 ਦੌੜਾਂ ਹੀ ਬਣਾ ਸਕੀ। ਭਾਰਤ ਨੇ ਇਹ ਟੀਚਾ 10.5 ਓਵਰਾਂ ਵਿੱਚ ਬਿਨਾ ਕੋਈ ਵਿਕਟ ਗੁਆਏ 88 ਦੌੜਾਂ ਬਣਾ ਕੇ ਪੂਰਾ ਕਰ ਲਿਆ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×