For the best experience, open
https://m.punjabitribuneonline.com
on your mobile browser.
Advertisement

ਕਬੱਡੀ ਚੈਂਪੀਅਨਸ਼ਿਪ ’ਚ ਸੀਬਾ ਸਕੂਲ ਨੇ ਕਾਂਸੀ ਦਾ ਤਗ਼ਮਾ ਜਿੱਤਿਆ

07:41 AM Oct 25, 2024 IST
ਕਬੱਡੀ ਚੈਂਪੀਅਨਸ਼ਿਪ ’ਚ ਸੀਬਾ ਸਕੂਲ ਨੇ ਕਾਂਸੀ ਦਾ ਤਗ਼ਮਾ ਜਿੱਤਿਆ
ਜੇਤੂਆਂ ਨਾਲ ਸੀਬਾ ਸਕੂਲ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ।-ਫੋਟੋ: ਭਾਰਦਵਾਜ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 24 ਅਕਤੂਬਰ
ਸੀਬੀਐੱਸਈ ਵੱਲੋਂ ਗਰੀਨਲੈਂਡ ਪਬਲਿਕ ਸਕੂਲ, ਦਤੌਰ-ਸਾਂਪਲਾ, ਰੋਹਤਕ ਹਰਿਆਣਾ ਵਿੱਚ ਕਰਵਾਈ ਗਈ ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਵਿੱਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੀ ਟੀਮ ਨੇ ਕਾਂਸੇ ਦਾ ਤਗ਼ਮਾ ਜਿੱਤਕੇ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਖੇਡ ਕੋ-ਆਰਡੀਨੇਟਰ ਨਰੇਸ਼ ਚੌਧਰੀ ਨੇ ਦੱਸਿਆ ਕਿ ਟੀਮ ਦੀ ਕਪਤਾਨ ਚਾਰੂ ਭਾਈ ਕੀ ਪਸ਼ੌਰ ਦੀ ਅਗਵਾਈ ਹੇਠ ਖੇਡਦਿਆਂ ਸੀਬਾ-ਪੰਜਾਬ ਨੇ ਸਿਰਸਾ-ਹਰਿਆਣਾ ਨੂੰ 29-6, ਕਰਨਾਟਕ ਨੂੰ 14-8, ਛੱਤੀਸਗੜ੍ਹ ਨੂੰ 14-11 ਅਤੇ ਉੱਤਰ-ਪ੍ਰਦੇਸ਼ ਨੂੰ 18-5 ਦੇ ਵੱਡੇ ਫ਼ਰਕ ਨਾਲ ਹਰਾਇਆ। ਸਕੂਲ ਪਹੁੰਚਣ ’ਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਬੰਧਕਾਂ ਵੱਲੋਂ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਅਮਨ ਢੀਂਡਸਾ ਅਤੇ ਪ੍ਰਿੰਸੀਪਲ ਸੁਨੀਤਾ ਨੰਦਾ ਨੇ ਖਿਡਾਰਨਾਂ ਨੂੰ ਮੁਬਾਰਕਬਾਦ ਦਿੱਤੀ। ਟੀਮ ਵਿੱਚ ਪਾਰਸਪ੍ਰੀਤ ਕੌਰ ਭੁਟਾਲ ਕਲਾਂ, ਰਮਨਪ੍ਰੀਤ ਕੌਰ ਕੱਲਰਭੈਣੀ, ਹੁਸਨਪ੍ਰੀਤ ਕੌਰ ਘੋੜੇਨਬ, ਰਮਨਪ੍ਰੀਤ ਕੌਰ ਕਲੇਰ, ਕਮਲਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਸ਼ਗਨਪ੍ਰੀਤ ਕੌਰ ਗੋਬਿੰਦਪੁਰਾ ਜਵਾਹਰਵਾਲਾ, ਹਰਨੀਲ ਕੌਰ, ਗੁਰਵੀਰ ਕੌਰ ਅਤੇ ਰਮਨਦੀਪ ਕੌਰ ਬਖੋਰਾ ਖੁਰਦ ਸ਼ਾਮਲ ਸਨ।

Advertisement

Advertisement
Advertisement
Author Image

sanam grng

View all posts

Advertisement