ਔਰਤਾਂ ਨੇ ਸੰਭਾਲੀ ਮਾਲੇਰਕੋਟਲਾ ਜ਼ਿਲ੍ਹੇ ਦੀ ਕਮਾਨ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 1 ਸਤੰਬਰ
ਸਬ-ਡਿਵੀਜ਼ਨ ਮਾਲੇਰਕੋਟਲਾ, ਅਹਿਮਦਗੜ੍ਹ ਅਤੇ ਅਮਰਗੜ੍ਹ ਦੇ ਕੁੱਲ 192 ਪਿੰਡਾਂ ਅਤੇ ਛੇ ਕਾਨੂੰਨਗੋ ਸਰਕਲਾਂ ’ਤੇ ਆਧਾਰਿਤ 2 ਜੂਨ 2021 ਨੂੰ ਹੋਂਦ ’ਚ ਆਏ ਪੰਜਾਬ ਦੇ ਸਭ ਤੋਂ ਛੋਟੇ ਅਤੇ 23ਵੇਂ ਜ਼ਿਲ੍ਹੇ ਦੀ ਕਮਾਨ ਔਰਤਾਂ ਦੇ ਹੱਥ ਆ ਗਈ ਹੈ। ਇਸ ਵਕਤ ਡਿਪਟੀ ਕਮਿਸ਼ਨਰ ਡਾ. ਪੱਲਵੀ ਸਮੇਤ ਕਰੀਬ ਢਾਈ ਦਰਜਨ ਵਿਭਾਗਾਂ ਦੀਆਂ ਮੁਖੀ ਔਰਤਾਂ ਹਨ। ਦੱਸਣਯੋਗ ਹੈ ਕਿ ਮਾਲੇਰਕੋਟਲਾ ਦੇ ਨਵਾਂ ਜ਼ਿਲ੍ਹਾ ਹੋਂਦ ’ਚ ਆਉਣ ਮੌਕੇ ਵੀ ਕਮਾਨ ਔਰਤਾਂ ਦੇ ਹੱਥ ਵਿੱਚ ਸੀ। ਜ਼ਿਲ੍ਹੇ ਦੇ ਹੋਂਦ ’ਚ ਆਉਣ ਤੋਂ ਹੁਣ ਤੱਕ ਤਾਇਨਾਤ ਰਹੇ ਚਾਰ ਡਿਪਟੀ ਕਮਿਸ਼ਨਰਾਂ ’ਚੋਂ ਤਿੰਨ ਡਿਪਟੀ ਕਮਿਸ਼ਨਰ ਔਰਤਾਂ (ਅੰਮ੍ਰਿਤ ਕੌਰ ਗਿੱਲ, ਮਾਧਵੀ ਕਟਾਰੀਆ, ਮੌਜੂਦਾ ਡੀਸੀ ਡਾ. ਪੱਲਵੀ) ਤੇ ਦਸ ਜ਼ਿਲ੍ਹਾ ਪੁਲੀਸ ਮੁਖੀਆਂ ’ਚੋਂ ਪੰਜ ਔਰਤਾਂ (ਕੰਵਲਦੀਪ ਕੌਰ, ਰਵਜੋਤ ਗਰੇਵਾਲ, ਅਲਕਾ ਮੀਨਾ, ਰਵਨੀਤ ਕੌਰ ਸਿੱਧੂ, ਸਿਮਰਤ ਕੌਰ) ਹਨ।
ਇਸ ਵੇਲੇ ਡਾ. ਪੱਲਵੀ ਡਿਪਟੀ ਕਮਿਸ਼ਨਰ, ਨਵਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅਪਰਨਾ ਐੱਮਬੀਐੱਸਡੀਐੱਮ ਮਾਲੇਰਕੋਟਲਾ, ਸੁਰਿੰਦਰ ਕੌਰ ਐੱਸਡੀਐੱਮ ਅਮਰਗੜ੍ਹ, ਰੂਪਾ ਧਾਲੀਵਾਲ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ), ਅਮਨਦੀਪ ਕੌਰ ਜ਼ਿਲ੍ਹਾ ਮਾਲ ਅਫ਼ਸਰ, ਰਿੰਪੀ ਗਰਗ ਡੀਡੀਪੀਓ, ਸੈਨ ਕਮਲ ਜ਼ਿਲ੍ਹਾ ਸੂਚਨਾ ਅਫ਼ਸਰ, ਮੋਨਿਕਾ ਦੇਵੀ ਯਾਦਵ ਜ਼ਿਲ੍ਹਾ ਜੰਗਲਾਤ ਅਫ਼ਸਰ, ਡੇਜ਼ੀ ਖੋਸਲਾ ਜ਼ਿਲ੍ਹਾ ਫੂਡ ਸਪਲਾਈ ਕਮਿਸ਼ਨਰ, ਹਰਪ੍ਰੀਤ ਕੌਰ ਜ਼ਿਲ੍ਹਾ ਬਾਲ ਵਿਕਾਸ ਅਫ਼ਸਰ, ਬਲਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਪ), ਤਲਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸ), ਜਸਵਿੰਦਰ ਕੌਰ ਆਫਸ਼ੀਏਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮਾਲੇਰਕੋਟਲਾ, ਪ੍ਰਨੀਤ ਕੌਰ ਟਿਵਾਣਾ ਐਕਸੀਅਨ ਲੋਕ ਨਿਰਮਾਣ ਵਿਭਾਗ, ਡਾ. ਸਵਪਨਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ, ਡਾ. ਸਜ਼ੀਲਾ ਖ਼ਾਨ ਸਹਾਇਕ ਸਿਵਲ ਸਰਜਨ, ਡਾ. ਪੁਨੀਤ ਸਿੱਧੂ ਜ਼ਿਲ੍ਹਾ ਸਿਹਤ ਅਫ਼ਸਰ, ਡਾ. ਰਿਸ਼ਮ ਭੌਰਾ ਡਿਪਟੀ ਮੈਡੀਕਲ ਕਮਿਸ਼ਨਰ, ਰਾਖੀ ਵਿਨਾਇਕ ਸਹਾਇਕ ਫੂਡ ਕਮਸ਼ਿਨਰ, ਸ਼ਹਿਨਾਜ਼ ਪ੍ਰਵੀਨ ਸਹਾਇਕ ਟਰਾਂਸਪੋਰਟ ਅਫ਼ਸਰ, ਸਵਰਨਜੀਤ ਕੌਰ ਪੁਲੀਸ ਕਪਤਾਨ (ਐੱਚ), ਸਬ ਇੰਸਪੈਕਟਰ ਕਮਲਪ੍ਰੀਤ ਕੌਰ ਮੁਖੀ ਮਹਿਲਾ ਥਾਣਾ ਮਾਲੇਰਕੋਟਲਾ, ਇੰਸਪੈਕਟਰ ਗੁਰਪ੍ਰੀਤ ਕੌਰ ਮੁਖੀ ਥਾਣਾ ਅਮਰਗੜ੍ਹ, ਸਬ-ਇੰਸਪੈਕਟਰ ਕੰਵਲਪ੍ਰੀਤ ਕੌਰ ਵਧੀਕ ਮੁਖੀ ਥਾਣਾ ਸ਼ਹਿਰੀ ਮਾਲੇਰਕੋਟਲਾ -1, ਥਾਣੇਦਾਰ ਮਨਜੀਤ ਕੌਰ ਵਧੀਕ ਮੁਖੀ ਥਾਣਾ ਸ਼ਹਿਰੀ ਮਾਲੇਰਕੋਟਲਾ -2, ਜਸਵਿੰਦਰ ਕੌਰ ਬਾਗੜੀਆਂ ਚੇਅਰਮੈਨ ਬਲਾਕ ਸਮਿਤੀ ਮਾਲੇਰਕੋਟਲਾ, ਨਸਰੀਨ ਅਸ਼ਰਫ਼ ਅਬਦੁੱਲਾ ਪ੍ਰਧਾਨ ਨਗਰ ਕੌਂਸਲ ਮਾਲੇਰਕੋਟਲਾ, ਜਸਪਾਲ ਕੌਰ ਪ੍ਰਧਾਨ ਨਗਰ ਕੌਂਸਲ ਅਮਰਗੜ੍ਹ, ਡਾ. ਰੁਬੀਨਾ ਸ਼ਬਨਮ ਮੁਖੀ ਨਵਾਬ ਸ਼ੇਰ ਮੁਹੰਮਦ ਖ਼ਾਨ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਇਨ ਉਰਦੂ, ਪਰਸੀਅਨ ਐਂਡ ਅਰੈਬਿਕ, ਪਵਨੀਤ ਕੌਰ ਲੇਬਰ ਇੰਸਪੈਕਟਰ, ਜਸਵਿੰਦਰ ਕੌਰ ਐਕਸਾਈਜ ਇੰਸਪੈਕਟਰ, ਕੁਲਦੀਪ ਕੌਰ ਖੇਤੀਬਾੜੀ ਵਿਕਾਸ ਅਫ਼ਸਰ, ਜਸਪ੍ਰੀਤ ਕੌਰ ਬਾਜਵਾ ਪ੍ਰਿੰਸੀਪਲ ਅਯਾਨ ਕਾਲਜ ਆਫ਼ ਨਰਸਿੰਗ, ਡਾ. ਮੀਨਾ ਕੁਮਾਰੀ ਪ੍ਰਿੰਸੀਪਲ ਕਾਬਲੀ ਮੱਲ ਰਾਮ ਜੀ ਦਾਸ ਜੈਨ ਗਰਲਜ਼ ਕਾਲਜ, ਡਾ. ਰਾਹੀਲਾ ਖ਼ਾਨ ਪ੍ਰਿੰਸੀਪਲ ਇਸਲਾਮੀਆ ਗਰਲਜ਼ ਕਾਲਜ, ਆਰਤੀ ਗੁਪਤਾ ਪ੍ਰਿੰਸੀਪਲ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਲੇਰਕੋਟਲਾ, ਮਧੂ ਜੈਨ ਇੰਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਾਲੇਰਕੋਟਲਾ ਦੇ ਅਹੁਦੇ ’ਤੇ ਤਾਇਨਾਤ ਹਨ।