ਓਕਾਬ ਫੈੱਡਰੇਸ਼ਨ ਵੱਲੋਂ ਦੂਜਾ ਮੈਡੀਕਲ ਕੈਂਪ
04:38 PM Jan 15, 2025 IST
Advertisement
ਖੇਤਰੀ ਪ੍ਰਤੀਨਿਧ
Advertisement
ਧੂਰੀ, 15 ਜਨਵਰੀ
ਓਕਾਬ ਫੈੱਡਰੇਸ਼ਨ ਵੱਲੋਂ ਦੂਸਰਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਤੋਤਾਪੁਰੀ ਰੋਡ ਨੇੜੇ ਏਕਤਾ ਬਿਹਾਰ ਕਲੋਨੀ- 2 ਧੂਰੀ ਵਿੱਚ ਲਗਾਇਆ ਗਿਆ ਜਿਸ ਵਿੱਚ 145 ਮਰੀਜ਼ਾਂ ਨੇ ਆਪਣਾ ਚੈੱਕਅਪ ਕਰਵਾਇਆ। ਇਸ ਮੌਕੇ ਡਾਕਟਰ ਜਸਪਾਲ ਗੋਇਲ ਸ਼ੂਗਰ ਅਤੇ ਪੇਟ ਦੇ ਰੋਗਾਂ ਦੇ ਮਾਹਿਰ ਅਤੇ ਡਾਇਟੀਸ਼ੀਅਨ ਜੋਤੀ ਜੈਨ ਨੇ ਕਿਹਾ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆ ਕੇ ਅਜਿਹੇ ਕੈਂਪ ਲਗਵਾਉਣੇ ਚਾਹੀਦੇ ਹਨ ਤਾਂ ਜੋ ਜ਼ਰੂਰਤਮੰਦ ਲੋਕਾਂ ਦੀ ਮਦਦ ਹੋ ਸਕੇ। ਇਹ ਕੈਂਪ ਓਕਾਬ ਫੈੱਡਰੇਸ਼ਨ ਦੇ ਫਾਊਂਡਰ ਪ੍ਰਦੀਪ ਵਰਮਾ ਅਤੇ ਰਾਜਬੀਰ ਕੌਰ ਵਰਮਾ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ। ਇਸ ਮੌਕੇ ਪੰਜਾਬ ਪ੍ਰਧਾਨ ਵਿਕਾਸ ਵਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਮਨੋਜ ਸ਼ਰਮਾ ਜਨਰਲ ਸੈਕਟਰੀ, ਨਰੇਸ਼ ਅੱਤਰੀ ਪੀਆਰਓ ਜਿਲਾ ਸੰਗਰੂਰ, ਸੋਹਨ ਲਾਲ, ਸੰਜੀਵ ਗਰਗ, ਲੱਕੀ ਕੁਮਾਰ ਤੇ ਨੱਥੂ ਰਾਮ ਪ੍ਰਧਾਨ ਲਹਿਰਾਗਾਗਾ ਆਦਿ ਮੈਂਬਰ ਹਾਜ਼ਰ ਸਨ।
Advertisement
Advertisement