For the best experience, open
https://m.punjabitribuneonline.com
on your mobile browser.
Advertisement

ਮਹਿਲਾ ਪ੍ਰੋਫੈਸਰਾਂ ਨੇ ਵੀਸੀ ਦਫ਼ਤਰ ਦੀ ਛੱਤ ’ਤੇ ਕੁੱਲੀ ਪਾਈ

10:33 AM Aug 18, 2024 IST
ਮਹਿਲਾ ਪ੍ਰੋਫੈਸਰਾਂ ਨੇ ਵੀਸੀ ਦਫ਼ਤਰ ਦੀ ਛੱਤ ’ਤੇ ਕੁੱਲੀ ਪਾਈ
ਵੀਸੀ ਦਫ਼ਤਰ ਦੀ ਛੱਤ ’ਤੇ ਕੁੱਲੀ ਪਾ ਕੇ ਬੈਠੀਆਂ ਹੋਈਆਂ ਅਧਿਆਪਕਾਵਾਂ। -ਫੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 17 ਅਗਸਤ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੇਬਰਹੁੱਡ ਕੈਂਪਸ ਅਤੇ ਕਾਂਸਟੀਚੁਐਂਟ ਕਾਲਜਾਂ ਵਿੱਚ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ (ਗੈਸਟ ਫੈਕਲਟੀ) ਨੂੰ ਅਕਾਦਮਿਕ ਸੈਸ਼ਨ 2024-25 ਦੀ ਪ੍ਰਵਾਨਗੀ ਦੀ ਮੰਗ ਲਈ ਵਾਈਸ ਚਾਂਸਲਰ ਦੀ ਇਮਾਰਤ ਦੀ ਛੱਤ ’ਤੇ ਉਨ੍ਹਾਂ ਨੇ ਕੁੱਲੀ ਪਾ ਲਈ। ਇਸ ਮਗਰੋਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਦੇਰ ਸ਼ਾਮ ਇੱਥੇ ਪੰਜਾਬੀ ਯੂਨਿਵਰਸਿਟੀ ਵਿਖੇ ਪੁੱਜ ਕੇ ਪਿਛਲੇ ਛੇ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਗੁਰੂ ਤੇਗ ਬਹਾਦਰ ਹਾਲ ਦੇ ਉਪਰੋਂ ਉਤਾਰ ਕੇ ਉਨ੍ਹਾਂ ਨੂੰ ਜੂਸ ਪਿਲਾ ਕੇ ਧਰਨਾ ਖਤਮ ਕਰਵਾਇਆ। ਸਿਹਤ ਮੰਤਰੀ ਨੇ ਭਰੋਸਾ ਦਿਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਰੀਆਂ ਧਿਰਾਂ ਤੇ ਖਾਸ ਕਰਕੇ ਅਧਿਆਪਕ ਵਰਗ ਦੀਆਂ ਜਾਇਜ਼ ਮੰਗਾਂ ਮੰਨਣ ਲਈ ਪੂਰੀ ਤਰ੍ਹਾਂ ਸੁਹਿਰਦ ਹੈ। ਸਹਾਇਕ ਪ੍ਰੋਫੈਸਰਾਂ ਦਾ ਪੱਕਾ ਧਰਨਾ ਅੱਜ 28 ਦਿਨ ਤੱਕ ਚੱਲਿਆ।
ਧਰਨੇ ਦੌਰਾਨ ਆਗੂਆਂ ਨੇ ਕਿਹਾ ਸੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਰਜਕਾਰੀ ਵਾਈਸ ਚਾਂਸਲਰ ਨੇ ਲੰਮੇ ਸਮੇਂ ਤੋਂ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ (ਗੈਸਟ ਫੈਕਲਟੀ) ਨੂੰ ਆਕਦਿਮਕ ਸੈਸ਼ਨ 2024-25 ਦੀ ਪ੍ਰਵਾਨਗੀ ਦੇਣ ਦੀ ਥਾਂ ਇੰਟਰਵਿਊ ਰੱਖ ਦਿੱਤੀ ਹੈ। ਵੀਸੀ ਦਫ਼ਤਰ ਗੁਰੂ ਤੇਗ਼ ਬਹਾਦਰ ਹਾਲ ’ਤੇ ਚੜ੍ਹੀਆਂ ਛੇ ਮਹਿਲਾ ਪ੍ਰੋਫ਼ੈਸਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਮਾਰਤ ਦੀ ਛੱਤ ’ਤੇ ਚੜਿ੍ਹਆ ਅੱਜ ਪੰਜਵਾਂ ਦਿਨ ਹੋ ਗਿਆ ਪਰ ਵਾਈਸ ਚਾਂਸਲਰ ਅਤੇ ਪੰਜਾਬ ਸਰਕਾਰ ਉਨ੍ਹਾਂ ਦੀ ਮੰਗ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਸੀ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵੀਸੀ ਪੰਜਾਬੀ ਯੂਨੀਵਰਸਿਟੀ ਕੇਕੇ ਯਾਦਵ ਸਣੇ ਪੰਜਾਬੀ ਯੂਨੀਵਰਸਿਟੀ ਦੀ ਅਥਾਰਿਟੀ ਜ਼ਿੰਮੇਵਾਰੀ ਹੋਵੇਗੀ।

Advertisement

Advertisement
Advertisement
Author Image

Advertisement