ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਔਰਤਾਂ ਨੇ ਮੂੰਹ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੀਤਾ ਮਾਰਚ

08:38 AM Aug 24, 2024 IST
ਪ੍ਰਦਰਸ਼ਨ ਕਰਦੀਆਂ ਹੋਈਆਂ ਵੱਖ-ਵੱਖ ਸੰਸਥਾਵਾਂ ਨਾਲ ਸਬੰਧਿਤ ਔਰਤਾਂ।

ਐੱਨਪੀ ਧਵਨ
ਪਠਾਨਕੋਟ, 23 ਅਗਸਤ
ਕੋਲਕਾਤਾ ਵਿੱਚ ਰੈਜ਼ੀਡੈਂਟ ਡਾਕਟਰ ਨਾਲ ਹੋਏ ਜਬਰ-ਜਨਾਹ ਅਤੇ ਹੱਤਿਆ ਦੇ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਔਰਤਾਂ ਦੀਆਂ ਵੱਖ-ਵੱਖ ਸੰਸਥਾਵਾਂ ਨੇ ਅੱਜ ਮੂੰਹ ’ਤੇ ਪੱਟੀਆਂ ਬੰਨ੍ਹ ਕੇ ਕਨਵੀਨਰ ਕਵਿਤਾ ਹਾਂਡਾ ਦੀ ਅਗਵਾਈ ਵਿੱਚ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ। ਮਾਰਚ ਨੂੰ ਸਥਾਨਕ ਸਿਵਲ ਹਸਪਤਾਲ ਤੋਂ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਰਵਾਨਾ ਕੀਤਾ ਜੋ ਵੱਖ-ਵੱਖ ਬਾਜ਼ਾਰਾਂ ਵਿੱਚੋਂ ਦੀ ਹੋ ਕੇ ਬਾਲਮੀਕੀ ਚੌਕ ਵਿੱਚ ਪੁੱਜ ਕੇ ਸਮਾਪਤ ਹੋਇਆ। ਮਾਰਚ ਵਿੱਚ ਇਨਰਵਹੀਲ ਕਲੱਬ ਪਠਾਨਕੋਟ ਗਰੇਟਰ, ਇਨਰਵਹੀਲ ਕਲੱਬ ਪਠਾਨਕੋਟ, ਹੰਸਨੀ ਸੰਸਥਾ, ਪ੍ਰਗਤੀ ਮਹਿਲਾ ਯੂਥ ਕਲੱਬ, ਵੋਮੈਨ ਵੈਲਫੇਅਰ ਸੁਸਾਇਟੀ, ਉਮੀਦ ਐਸੋਸੀਏਸ਼ਨ, ਆਲ ਇੰਡੀਆ ਵਿਮੈਨ ਆਰਗੇਨਾਈਜੇਸ਼ਨ, ਵਿੱਦਿਆ ਐਜੂਕੇਸ਼ਨ ਸੁਸਾਇਟੀ, ਇਸਕਾਨ, ਡਾਕਟਰਜ਼, ਟੀਚਰਜ਼ ਐਸੋਸੀਏਸ਼ਨ, ਐਡਵੋਕੇਟਸ, ਆਰੀਆ ਮਹਿਲਾ ਕਾਲਜ, ਰਮਾ ਚੋਪੜਾ ਕਾਲਜ, ਜੇਡੀਐਸ ਕਾਲਜ ਆਫ ਐਜੂਕੇਸ਼ਨ, ਕਮਲ ਵੈਲਫੇਅਰ ਐਸੋਸੀਏਸ਼ਨ ਅਤੇ ਸਾਰਥੀ ਵਿਮੈਨ ਐਸੋਸੀਏਸ਼ਨ ਦੇ ਮੈਂਬਰ ਸ਼ਾਮਲ ਸਨ। ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਕਿਹਾ ਕਿ ਮਹਿਲਾ ਨਾਲ ਹੋਏ ਘਿਨਾਉਣੇ ਕਾਰੇ ਨੂੰ ਲੈ ਕੇ ਜਿਸ ਤਰ੍ਹਾਂ ਸ਼ਹਿਰ ਦੀਆਂ ਮਹਿਲਾ ਸੰਸਥਾਵਾਂ ਨੇ ਇੱਕਜੁਟਤਾ ਦਿਖਾਈ ਹੈ, ਇਹ ਸਲਾਹੁਣਯੋਗ ਹੈ।

Advertisement

Advertisement
Advertisement