ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੁੰਗਵਾਲੀ ਵਿੱਚ ਔਰਤਾਂ ਨੇ ਤੀਆਂ ਮਨਾਈਆਂ

10:55 AM Aug 07, 2023 IST
ਤੁੰਗਵਾਲੀ ਵਿੱਚ ਗਿੱਧਾ ਪਾਉਂਦੀਆਂ ਹੋਈਆਂ ਕੁੜੀਆਂ। -ਫੋਟੋ: ਪਵਨ ਗੋਇਲ

ਪੱਤਰ ਪ੍ਰੇਰਕ
ਭੁੱਚੋ ਮੰਡੀ, 6 ਅਗਸਤ
ਪਿੰਡ ਤੁੰਗਵਾਲੀ ਦੇ ਸ਼ਹੀਦ ਕਾਮਾਗਾਟਾਮਾਰੂ ਪਾਰਕ ਵਿੱਚ ਔਰਤਾਂ ਵੱਲੋਂ ਲਗਾਤਾਰ ਦੋ ਹਫ਼ਤਿਆਂ ਤੋਂ ਪੁਰਾਤਨ ਢੰਗ ਨਾਲ ਤੀਆਂ ਮਨਾਈਆਂ ਜਾ ਰਹੀਆਂ ਹਨ। ਅੱਜ ਦੀਆਂ ਤੀਆਂ ਵਿੱਚ ‘ਆਪ’ ਦੇ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਬਲਜਿੰਦਰ ਕੌਰ ਮਾਹਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਲੜਕੀਆਂ ਨੇ ਬੋਲੀਆਂ ਤੇ ਗਿੱਧਾ ਪਾਇਆ ਅਤੇ ਵਡੇਰੀ ਉਮਰ ਦੀਆਂ ਔਰਤਾਂ ਨੇ ਵੀ ਗਿੱਧਾ ਪਾਇਆ। ਇਸ ਮੌਕੇ ਪੇਕੇ ਪਿੰਡ ਆਈਆਂ ਵਿਆਹੁਤਾ ਲੜਕੀਆਂ ਇੱਕ ਦੂਜੀ ਨੂੰ ਚਿਰਾਂ ਤੋਂ ਮਿਲਣ ਦੀ ਰੀਝ ਨੂੰ ਪੂਰਾ ਕਰਦਿਆਂ ਢੇਰ ਸਾਰੀਆਂ ਗੱਲਾਂ ਰਾਹੀਂ ਮਨਾਂ ਵਿੱਚ ਸਮੋਏ ਬਲਬਲੇ ਸਾਂਝੇ ਕੀਤੇ।
ਇਸ ਮੌਕੇ ਪ੍ਰਬੰਧਕ ਨਸੀਬ ਕੌਰ, ਜਸਪਾਲ ਕੌਰ ਅਤੇ ਗੁਰਕੀਰਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਤੀਆਂ ਦੇ ਤਿਉਹਾਰ ਦਾ ਵੱਡਾ ਮਹੱਤਵ ਸੀ। ਇਸ ਮੌਕੇ ਵਿਆਹੀਆਂ ਲੜਕੀਆਂ ਸਾਲ ਵਿੱਚ ਇੱਕ ਵਾਰ ਇਕੱਠੀਆਂ ਹੋ ਕੇ ਇੱਕ-ਦੂਜੀ ਨੂੰ ਮਿਲ ਲੈਂਦੀਆਂ ਸਨ। ਪਰ ਹੁਣ ਆਧੁਨਿਕ ਯੁੱਗ ਨੇ ਪੰਜਾਬੀ ਸੱਭਿਆਚਾਰ ਨੂੰ ਸਿਰਫ਼ ਸਟੇਜਾਂ ਜੋਗਾ ਹੀ ਕਰ ਦਿੱਤਾ ਹੈ।

Advertisement

Advertisement