ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਔਰਤ ਦਾ ਇੰਸਟਾਗ੍ਰਾਮ ਅਕਾਊਂਟ ਹੈਕ

09:01 AM Nov 25, 2024 IST

ਪੱਤਰ ਪ੍ਰੇਰਕ
ਜਲੰਧਰ, 24 ਨਵੰਬਰ
ਨਵੀਂ ਬਾਰਾਦਰੀ ਪੁਲੀਸ ਨੇ ਸ਼ਹਿਰ ਦੀ ਇੱਕ ਔਰਤ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋਣ ਤੇ ਇਤਰਾਜ਼ਯੋਗ ਕੈਪਸ਼ਨਾਂ ਤੇ ਟਿੱਪਣੀਆਂ ਵਾਲੀਆਂ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਸਾਈਬਰ ਛੇੜਖਾਨੀ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਹੈ। ਪੁਲੀਸ ਨੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਕਥਿਤ ਦੋਸ਼ੀ ਦੀ ਪਛਾਣ ਹੋਣੀ ਬਾਕੀ ਹੈ। ਪੁਲੀਸ ਮੁਤਾਬਕ ਕਥਿਤ ਦੋਸ਼ੀ ਨੇ ਔਰਤ ਦਾ ਅਕਾਊਂਟ ਹੈਕ ਕਰ ਲਿਆ ਤੇ ਉਸ ਦੀਆਂ ਫੋਟੋਆਂ ਉਸ ਤੱਕ ਪਹੁੰਚਾਈਆਂ ਅਤੇ ਉਸ ਨੂੰ ਬਲੈਕਮੇਲ ਕੀਤਾ। ਪੀੜਤਾ ਦੇ ਪਤੀ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਥਿਤ ਦੋਸ਼ੀ ਨੇ ਕਥਿਤ ਤੌਰ ’ਤੇ ਇਤਰਾਜ਼ਯੋਗ ਕੈਪਸ਼ਨ ਵਾਲੀਆਂ ਫੋਟੋਆਂ ਔਰਤ ਨੂੰ ਵਾਪਸ ਭੇਜ ਦਿੱਤੀਆਂ ਸਨ ਅਤੇ ਧਮਕੀ ਦਿੱਤੀ ਸੀ ਕਿ ਜੇ ਉਸ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਇਨ੍ਹਾਂ ਨੂੰ ਵਾਇਰਲ ਕਰ ਦੇਵੇਗਾ। ਜਦੋਂ ਪੀੜਤਾ ਨੇ ਆਪਣੇ ਖਾਤੇ ਰਾਹੀਂ ਹੈਕਰ ਦਾ ਸਾਹਮਣਾ ਕੀਤਾ ਤਾਂ ਉਸ ਨੂੰ ਹੋਰ ਧਮਕੀਆਂ ਮਿਲੀਆਂ। ਪੁਲੀਸ ਨੇ ਕਥਿਤ ਦੋਸ਼ੀ ਦਾ ਫੋਨ ਨੰਬਰ ਟਰੇਸ ਕਰ ਲਿਆ ਹੈ ਅਤੇ ਉਸ ਦੀ ਪਛਾਣ ਦੀ ਪੁਸ਼ਟੀ ਲਈ ਕੰਮ ਕਰ ਰਹੀ ਹੈ। ਐੱਸਐੱਚਓ ਨਵੀ ਬਰਾਦਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਜਨਤਾ ਨੂੰ ਸਾਈਬਰ ਅਪਰਾਧਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਹੈਕਿੰਗ ਦੀਆਂ ਘਟਨਾਵਾਂ ਰੋਕਣ ਲਈ ਸ਼ੱਕੀ ਲਿੰਕਾਂ ਤੋਂ ਬਚਣ, ਨਿੱਜੀ ਪਾਸਵਰਡ ਸਾਂਝੇ ਕਰਨ ਜਾਂ ਅਣਜਾਣ ਖਾਤਿਆਂ ਨਾਲ ਨਾ ਜੁੜਨ ਦੀ ਸਲਾਹ ਦਿੱਤੀ।

Advertisement

Advertisement