For the best experience, open
https://m.punjabitribuneonline.com
on your mobile browser.
Advertisement

ਔਰਤ ਦੀ ਸੱਪ ਦੇ ਡੱਸਣ ਕਾਰਨ ਮੌਤ

09:01 AM Jun 09, 2024 IST
ਔਰਤ ਦੀ ਸੱਪ ਦੇ ਡੱਸਣ ਕਾਰਨ ਮੌਤ
Advertisement

ਪੱਤਰ ਪ੍ਰੇਰਕ
ਟੋਹਾਣਾ, 8 ਜੂਨ
ਇੱਥੇ ਸੱਪ ਦੇ ਡੰਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਇੱਥੋਂ ਨੇੜਲੇ ਪਿੰਡ ਭੱਠੂ ਦੇ ਖੇਤ ਵਿੱਚ ਢਾਣੀ ’ਤੇ ਕਿਸਾਨ ਪਰਿਵਾਰ ਰਹਿੰਦਾ ਹੈ। ਕਿਸਾਨ ਦੀ ਘਰਵਾਲੀ ਸਵੇਰੇ ਕਰੀਬ 5 ਵਜੇ ਪਸ਼ੂਆਂ ਨੂੰ ਚਾਰਾ ਪਾਉਣ ਲਈ ਵਾੜੇ ਵਿੱਚ ਗਈ। ਇਸ ਦੌਰਾਨ ਜਿਵੇਂ ਹੀ ਉਹ ਤੂੜੀ ਦੀ ਟੋਕਰੀ ਚੁੱਕਣ ਲੱਗੀ ਤਾਂ ਜ਼ਹਿਰੀਲੇ ਸੱਪ ਨੇ ਉਸ ਦੇ ਹੱਥ ’ਤੇ ਡੰਗ ਮਾਰ ਦਿੱਤਾ। ਪਰਿਵਾਰਕ ਮੈਂਬਰ ਔਰਤ ਨੂੰ ਹਸਪਤਾਲ ਲਿਜਾਣ ਦੀ ਥਾਂ ਤਾਂਤਰਿਕ ਕੋਲ ਲੈ ਕੇ ਚਲੇ ਗਏ। ਮਗਰੋਂ ਔਰਤ ਦੀ ਥੌੜ੍ਹੀ ਦੇਰ ਬਾਅਦ ਹੀ ਮੌਤ ਹੋ ਗਈ। ਪੀੜਤ ਪਰਿਵਾਰ ਵੱਲੋਂ ਔਰਤ ਨੂੰ ਹਸਪਤਾਲ ਜਾਣ ਦੀ ਬਜਾਏ ਤਾਂਤਰਿਕ ਕੋਲ ਲਿਜਾਣ ਕਾਰਨ ਬਾਅਦ ਵਿੱਚ ਪਛਤਾਵਾ ਹੁੰਦਾ ਰਿਹਾ। ਪੀੜਤ ਔਰਤ ਨੂੰ ਤਿੰਨ-ਚਾਰ ਘੰਟੇ ਇਲਾਜ ਨਾ ਮਿਲਣ ’ਤੇ ਉਸ ਦੀ ਮੌਤ ਹੋ ਗਈ। ਔਰਤ ਦਾ ਮਗਰੋਂ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×