ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਹੇਠ ਮਹਿਲਾ ਕਾਬੂ
10:10 AM Sep 10, 2024 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 9 ਸਤੰਬਰ
ਜ਼ਿਲ੍ਹਾ ਪੁਲੀਸ ਨੇ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਹੇਠ ਫਕੀਰਾਬਾਦ ਜ਼ਿਲ੍ਹਾ ਬੰਦਾਯੂ ਯੂਪੀ ਵਾਸੀ ਮਹਿਲ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 2 ਕਿਲੋ 630 ਗਰਾਮ ਅਫੀਮ ਬਰਾਮਦ ਕੀਤੀ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਨਾਰਕੋਟਿਕ ਸੈੱਲ ਦੇ ਇੰਚਾਰਜ ਦੀ ਅਗਵਾਈ ਵਿੱਚ ਏਐੱਸਆਈ ਪਵਨ ਕੁਮਾਰ ਦੀ ਪੁਲੀਸ ਟੀਮ ਪਿਪਲੀ ਚੌਕ ਵਿੱਚ ਤਾਇਨਾਤ ਸੀ। ਗੁਪਤ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਮਹਿਲਾ ਨੂੰ ਅਫੀਮ ਸਣੇ ਕਾਬੂ ਕੀਤਾ। ਉਹ ਬੱਸ ਰਾਹੀਂ ਅੰਬਾਲਾ ਤੋਂ ਪਿਪਲੀ ਆ ਰਹੀ ਸੀ। ਪੁਲੀਸ ਨੇ ਪਿਪਲੀ ਬੱਸ ਅੱਡੇ ’ਤੇ ਨਿਗਰਾਨੀ ਸ਼ੁਰੂ ਕੀਤੀ ਤੇ ਰਾਜ ਪਾਤਰ ਅਧਿਕਾਰੀ ਸਤਬੀਰ ਸਿੰਘ ਏਟੀਓ ਕੁਰੂਕਸ਼ੇਤਰ ਨੂੰ ਬੁਲਾਇਆ ਗਿਆ। ਮੁਲਜ਼ਮ ਦੀ ਪਛਾਣ ਗਿਆਨਾ ਦੇਵੀ ਵਾਸੀ ਫਕੀਰਾਬਾਦ ਜ਼ਿਲ੍ਹਾ ਬੰਦਾਯੂ ਯੂਪੀ ਦਿੱਸਆ। ਪੁਲੀਸ ਨੇ ਥਾਣਾ ਸਦਰ ਥਾਨੇਸਰ ਵਿੱਚ ਕੇਸ ਦਰਜ ਕਰ ਲਿਆ।
Advertisement
Advertisement