ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਿਲਾ ਅਗਵਾ ਮਾਮਲਾ: ਭਵਾਨੀ ਰੇਵੰਨਾ ਕੋਲੋਂ ਪੁੱਛ-ਪੜਤਾਲ ਨਾ ਕਰ ਸਕੀ ਸਿਟ

08:53 AM Jun 02, 2024 IST

ਹਾਸਨ (ਕਰਨਾਟਕ), 1 ਜੂਨ
ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਅੱਜ ਕਿਹਾ ਕਿ ਅਗਵਾ ਦੇ ਇਕ ਮਾਮਲੇ ਵਿੱਚ ਉਸ ਵੱਲੋਂ ਜੇਡੀ (ਐੱਸ) ਆਗੂ ਪ੍ਰਜਵਲ ਰੇਵੰਨਾ ਦੀ ਮਾਂ ਭਵਾਨੀ ਰੇਵੰਨਾ ਕੋਲੋਂ ਪੁੱਛ-ਪੜਤਾਲ ਨਹੀਂ ਕੀਤੀ ਜਾ ਸਕੀ ਕਿਉਂਕਿ ਉਹ ਜ਼ਿਲ੍ਹੇ ਵਿੱਚ ਪੈਂਦੇ ਹੋਲੇਨਰਸੀਪੁਰਾ ਸਥਿਤ ਆਪਣੀ ਰਿਹਾਇਸ਼ ਵਿਖੇ ਮੌਜੂਦ ਨਹੀਂ ਸੀ।
ਸਿਟ ਨੇ ਵੀਰਵਾਰ ਨੂੰ ਭਵਾਨੀ ਰੇਵੰਨਾ ਨੂੰ ਨੋਟਿਸ ਜਾਰੀ ਕਰ ਕੇ ਪਹਿਲੀ ਜੂਨ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ ਘਰ ’ਚ ਹੀ ਮੌਜੂਦ ਰਹਿਣ ਲਈ ਕਿਹਾ ਸੀ ਕਿਉਂਕਿ ਹਾਸਨ ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਸਬੰਧਤ ਮਾਮਲੇ ਵਿੱਚ ਉਸ ਕੋਲੋਂ ਪੁੱਛ-ਪੜਤਾਲ ਕੀਤੀ ਜਾਣੀ ਹੈ। ਅੱਜ ਜਦੋਂ ਸਿਟ ਦੀ ਟੀਮ ਭਵਾਨੀ ਦੀ ਰਿਹਾਇਸ਼ ‘ਚੈਨਅੰਬਿਕ ਨਿਲਾਇਆ’ ਪਹੁੰਚੀ ਤਾਂ ਉਹ ਉੱਥੇ ਮੌਜੂਦ ਨਹੀਂ ਸੀ। ਸੂਤਰਾਂ ਮੁਤਾਬਕ, ਸਿਟ ਹੁਣ ਉਸ ਦੀ ਭਾਲ ਕਰਨ ਲਈ ਟੀਮ ਗਠਿਤ ਕਰਨ ਬਾਰੇ ਵਿਚਾਰ ਕਰ ਰਹੀ ਹੈ।
ਇਸ ਵਿਚਾਲੇ, ਸੂਤਰਾਂ ਨੇ ਦੱਸਿਆ ਕਿ ਕਈ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਸਬੰਧ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਸਿਟ ਦੀ ਹਿਰਾਸਤ ਵਿੱਚ ਭੇਜੇ ਗਏ ਪ੍ਰਜਵਲ ਨੇ ਉਸ ਖ਼ਿਲਾਫ਼ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪ੍ਰਜਵਲ ਸਾਬਕਾ ਪ੍ਰਧਾਨ ਮੰਤਰੀ ਅਤੇ ਜੇਡੀ(ਐੱਸ) ਦੇ ਮੁਖੀ ਐੱਚਡੀ ਦੇਵਗੌੜਾ ਦਾ ਪੋਤਾ ਹੈ। ਉਹ ਸ਼ੁੱਕਰਵਾਰ ਨੂੰ ਜਰਮਨੀ ਤੋਂ ਪਰਤਿਆ ਸੀ ਅਤੇ ਸਿਟ ਨੇ ਉਸ ਨੂੰ ਤੁਰੰਤ ਬੰਗਲੂਰੂ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕਰ ਲਿਆ ਸੀ। ਪ੍ਰਜਵਲ ਦਾ ਪਿਤਾ ਅਤੇ ਹੋਲੇਨਰਸੀਪੁਰਾ ਦਾ ਵਿਧਾਇਕ ਐੱਚਡੀ ਰੇਵੰਨਾ ਅਗਵਾ ਦੇ ਇਸ ਮਾਮਲੇ ਵਿੱਚ ਜ਼ਮਾਨਤ ’ਤੇ ਬਾਹਰ ਹੈ। -ਪੀਟੀਆਈ

Advertisement

Advertisement