ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੌਨਸੂਨ ਦੇ ਮੀਂਹ ਨਾਲ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਵੱਡੀ ਰਾਹਤ

08:53 AM Jun 30, 2024 IST
ਨਵੀਂ ਦਿੱਲੀ ਵਿੱਚ ਸ਼ਨਿਚਰਵਾਰ ਨੂੰ ਪੈ ਰਹੇ ਮੀਂਹ ਦਾ ਆਨੰਦ ਮਾਣਦੀਆਂ ਹੋਈਆਂ ਬੱਚੀਆਂ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਜੂਨ
ਕੌਮੀ ਰਾਜਧਾਨੀ ਵਿੱਚ ਮੌਨਸੂਨ ਦੇ ਆਉਣ ਨਾਲ ਬਾਰਿਸ਼ ਦਾ 88 ਸਾਲ ਦਾ ਰਿਕਾਰਡ ਟੁੱਟਣ ਦੇ ਇਕ ਦਿਨ ਬਾਅਦ ਅੱਜ ਸਵੇਰੇ ਅਤੇ ਦੁਪਹਿਰ ਵੇਲੇ ਭਰਵਾਂ ਮੀਂਹ ਪਿਆ। ਸਵੇਰੇ ਰੋਹਿਣੀ, ਬੁਰਾੜੀ, ਦਵਾਰਕਾ, ਉੱਤਮ ਨਗਰ ਸਣੇ ਪੱਛਮੀ ਦਿੱਲੀ ਦੇ ਕਈ ਇਲਾਕਿਆਂ, ਜਦੋਂਕਿ ਦੁਪਹਿਰ ਨੂੰ ਪੱਛਮੀ ਦਿੱਲੀ ਅਤੇ ਦੱਖਣੀ ਦਿੱਲੀ ਵਿੱਚ ਕਈ ਥਾਵਾਂ ’ਤੇ ਮੀਂਹ ਪਿਆ। ਦਿੱਲੀ ਵਿੱਚ ਲਗਾਤਾਰ ਦੂਜੇ ਦਿਨ ਵੀ ਭਾਰੀ ਮੀਂਹ ਜਾਰੀ ਰਿਹਾ। ਮੌਸਮ ਵਿਭਾਗ ਨੇ ਪਹਿਲਾਂ ਹੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਕੱਲ੍ਹ ਵੀ ਦਿੱਲੀ-ਐੱਨਸੀਆਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐੱਮਡੀ ਨੇ ਕਿਹਾ ਕਿ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦੇ ਆਸਪਾਸ ਰਿਹਾ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕਰਦੇ ਹੋਏ ‘ਸੰਗਤਰੀ’ ਅਲਰਟ ਜਾਰੀ ਕੀਤਾ ਹੈ। ਅਲਰਟ ਵਿਚ ਕਿਹਾ ਗਿਆ ਹੈ ਕਿ ਐਤਵਾਰ ਅਤੇ ਸੋਮਵਾਰ ਨੂੰ ਹੋਰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਗਲੇ ਸੱਤ ਦਿਨਾਂ ਤੱਕ ਤੂਫ਼ਾਨ ਦੇ ਨਾਲ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਆਈਐੱਮਡੀ ਦੇ ਅਨੁਸਾਰ ਇੱਕ ਦਿਨ ਵਿੱਚ 7.6 ਤੋਂ 35.5 ਮਿਲੀਮੀਟਰ ਬਾਰਿਸ਼ ‘ਮੱਧਮ ਸ਼੍ਰੇਣੀ’ ਵਿੱਚ ਆਉਂਦੀ ਹੈ ਤੇ ਇੱਕ ਦਿਨ ਵਿੱਚ 64.5 ਤੋਂ 124.4 ਮਿਲੀਮੀਟਰ ਦੇ ਵਿਚਕਾਰ ‘ਭਾਰੀ ਬਾਰਿਸ਼’ ਵਿੱਚ ਆਉਂਦੀ ਹੈ। ਮੌਨਸੂਨ ਦਿੱਲੀ ਵਿੱਚ ਦਾਖਲ ਹੋ ਗਿਆ ਹੈ ਅਤੇ ਲਗਾਤਾਰ ਦੂਜੇ ਦਿਨ ਭਾਰੀ ਮੀਂਹ ਜਾਰੀ ਸੀ। ਇਹ ਮੀਂਹ ਸਿਰਫ ਇਸ ਹਫਤੇ ਤੱਕ ਹੀ ਸੀਮਤ ਨਹੀਂ ਹੈ, ਮੌਸਮ ਵਿਭਾਗ ਮੁਤਾਬਕ ਅਗਲੇ ਹਫਤੇ ਵੀ ਲਗਾਤਾਰ ਮੀਂਹ ਜਾਰੀ ਰਹੇਗਾ। ਦਿੱਲੀ ਵਿੱਚ ਕੱਲ੍ਹ ਮੌਨਸੂਨ ਦੇ ਆਗਮਨ ਦੇ ਨਾਲ ਹੀ ਤਿੰਨ ਘੰਟੇ ਦੀ ਤੇਜ਼ ਬਾਰਿਸ਼ ਨਾਲ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ ਸੀ। ਰਿੰਗ ਰੋਡ ’ਤੇ ਜ਼ਿਆਦਾਤਰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰਿੰਗ ਰੋਡ ’ਤੇ ਕਈ ਥਾਵਾਂ ’ਤੇ ਪਾਣੀ ਭਰ ਜਾਣ ਕਾਰਨ ਕਈ ਲੰਬੇ ਜਾਮ ਲੱਗ ਗਏ। ਲੋਕ ਘੰਟਿਆਂਬੱਧੀ ਇੱਕ ਥਾਂ ਖੜ੍ਹੇ ਰਹੇ। ਦਿੱਲੀ ਵਿੱਚ ਸ਼ੁੱਕਰਵਾਰ ਨੂੰ 228.1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਕਿ 1936 ਤੋਂ ਬਾਅਦ ਜੂਨ ਮਹੀਨੇ ਵਿੱਚ ਸਭ ਤੋਂ ਵੱਧ ਸੀ।

Advertisement

Advertisement
Advertisement