ਭਾਜਪਾ ਦੀ ਜਿੱਤ ਨਾਲ ਲੋਕਾਂ ਕੋਲੋਂ ਖੁੱਸੇਗਾ ਵੋਟ ਦਾ ਅਧਿਕਾਰ: ਭੱਠਲ
08:48 AM May 22, 2024 IST
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 21 ਮਈ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਜੇਕਰ ਮੁੜ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਤਾਂ ਦੇਸ਼ ਦੇ ਲੋਕਾਂ ਕੋਲੋਂ ਵੋਟ ਦਾ ਅਧਿਕਾਰ ਖੁੱਸ ਜਾਵੇਗਾ ਅਤੇ ਦੇਸ਼ ਦਾ ਸੰਵਿਧਾਨ ਖਤਮ ਕਰ ਦਿੱਤਾ ਜਾਵੇਗਾ। ਬੀਬੀ ਭੱਠਲ ਇੱਥੇ ਪਾਰਟੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਚੋਣ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਬੀਬੀ ਭੱਠਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਿਆਨਬਾਜ਼ੀ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਮੋਦੀ ਨੂੰ ਲੋਕ ਸਭਾ ਚੋਣਾਂ ਮੌਕੇ ਔਰਤ ਦਾ ਮੰਗਲ ਸੂਤਰ ਕਿਉਂ ਯਾਦ ਆਇਆ। ਮੋਦੀ ਭੁੱਲ ਗਏ ਕਿ ਮਨੀਪੁਰ ਵਿਚ ਕੀ ਕੁੱਝ ਹੋਇਆ ਅਤੇ ਕਿੰਨੀਆਂ ਔਰਤਾਂ ਦੇ ਮੰਗਲ ਸੂਤਰ ਉੱਜੜ ਗਏ।
Advertisement
Advertisement
Related News
Advertisement