ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕਪਾਲ ਵੱਲੋਂ ਨੌਕਰਸ਼ਾਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲਿਆਂ ਦੀ ਜਾਂਚ ਲਈ ਵਿੰਗ ਕਾਇਮ

07:36 AM Sep 12, 2024 IST

ਨਵੀਂ ਦਿੱਲੀ, 11 ਸਤੰਬਰ
ਲੋਕਪਾਲ ਨੇ ਲੋਕ ਸੇਵਕਾਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਸਬੰਧੀ ਅਪਰਾਧਾਂ ਦੀ ਮੁੱਢਲੀ ਜਾਂਚ ਲਈ ਜਾਂਚ ਵਿੰਗ ਕਾਇਮ ਕੀਤਾ ਹੈ। ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਪਾਸ ਹੋਏ ਕਾਨੂੰਨ ਵਿੱਚ ਲੋਕਪਾਲ ਨੂੰ ਇਹ ਕਾਇਮ ਕਰਨ ਦੇ ਅਧਿਕਾਰ ਦਿੱਤੇ ਗਏ ਸਨ।
ਅਧਿਕਾਰਤ ਹੁਕਮ ’ਚ ਕਿਹਾ ਗਿਆ ਹੈ ਕਿ ਲੋਕਪਾਲ ਦੇ ਪੂਰਨ ਬੈਂਚ ਨੇ 30 ਅਗਸਤ, 2024 ਨੂੰ ਕੀਤੀ ਮੀਟਿੰਗ ’ਚ ਲੋਕਪਾਲ ਦੀ ਜਾਂਚ ਸ਼ਾਖਾ ਕਾਇਮ ਕਰਨ ਦਾ ਫ਼ੈਸਲਾ ਲਿਆ। ਇਸ ਵਿੱਚ ਕਿਹਾ ਗਿਆ ਹੈ ਕਿ ਲੋਕਪਾਲ ਦੇ ਚੇਅਰਮੈਨ ਨੂੰ ਜਾਂਚ ਵਿੰਗ ’ਚ ਜ਼ਰੂਰੀ ਸਹੂਲਤਾਂ ਤੇ ਸਾਜ਼ੋ-ਸਾਮਾਨ ਮੁਹੱਈਆ ਕਰਨ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਨਿਯੁਕਤੀ ਲਈ ਚੋਣ ਪ੍ਰਕਿਰਿਆ ਸ਼ੁਰੂ ਕਰਨ ਵਾਸਤੇ ਅਧਿਕਾਰ ਦਿੱਤੇ ਗਏ ਹਨ। ਲੋਕਪਾਲ ਦੇ ਚੇਅਰਮੈਨ ਜਸਟਿਸ ਏਐੱਮ ਖਾਨਵਿਲਕਰ ਵੱਲੋਂ ਪੰਜ ਸਤੰਬਰ ਨੂੰ ਜਾਰੀ ਹੁਕਮਾਂ ’ਚ ਕਿਹਾ ਗਿਆ, ‘ਭਾਰਤ ਦੇ ਲੋਕਪਾਲ ਦੇ ਪੂਰਨ ਬੈਂਚ ਦੇ 30 ਅਗਸਤ 2024 ਦੇ ਫ਼ੈਸਲੇ ਅਨੁਸਾਰ ਲੋਕਪਾਲ ਤੇ ਲੋਕਾਯੁਕਤ ਐਕਟ 2013 ਦੀ ਧਾਰਾ 34 ਅਨੁਸਾਰ ਪ੍ਰਾਪਤ ਪ੍ਰਸ਼ਾਸਨਿਕ ਤੇ ਵਿੱਤੀ ਸ਼ਕਤੀਆਂ ਦੀ ਵਰਤੋਂ ਕਰਦਿਆਂ ਐਕਟ 2013 ਦੀ ਧਾਰਾ 11 ਤਹਿਤ ਜਾਂਚ ਵਿੰਗ ਤੁਰੰਤ ਕਾਇਮ ਕੀਤਾ ਜਾਂਦਾ ਹੈ।’ ਹੁਕਮਾਂ ਅਨੁਸਾਰ ਜਾਂਚ ਵਿੰਗ ’ਚ ਲੋਕਪਾਲ ਚੇਅਰਪਰਸਨ ਅਧੀਨ ਜਾਂਚ ਨਿਰਦੇਸ਼ਕ ਹੋਵੇਗਾ ਜਿਸ ਨੂੰ ਤਿੰਨ ਪੁਲੀਸ ਸੁਪਰਡੈਂਟਾਂ, ਐੱਸਪੀ (ਜਨਰਲ), ਐੱਸਪੀ (ਆਰਥਿਕ ਤੇ ਬੈਂਕਿੰਗ) ਅਤੇ ਐੱਸਪੀ (ਸਾਈਬਰ) ਮਦਦ ਕਰਨਗੇ। ਹਰੇਕ ਐੱਸਪੀ ਨੂੰ ਜਾਂਚ ਅਧਿਕਾਰੀ ਤੇ ਹੋਰ ਕਰਮਚਾਰੀਆਂ ਵੱਲੋਂ ਸਹਾਇਤਾ ਮੁਹੱਈਆ ਕੀਤੀ ਜਾਵੇਗੀ।ਜ਼ਿਕਰਯੋਗ ਹੈ ਕਿ ਲੋਕਪਾਲ ਤੇ ਲੋਕਾਯੁਕਤ ਐਕਟ 2013 ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਮਿਲਣ ਮਗਰੋਂ 1 ਜਨਵਰੀ, 2014 ਨੂੰ ਲਾਗੂ ਕੀਤਾ ਗਿਆ ਸੀ ਪਰ ਚੇਅਰਮੈਨ ਤੇ ਮੈਂਬਰਾਂ ਦੀ ਨਿਯੁਕਤੀ ਮਗਰੋਂ ਇਸ ਸੰਸਥਾ ’ਚ 27 ਮਾਰਚ 2019 ਤੋਂ ਕੰਮ ਸ਼ੁਰੂ ਹੋ ਸਕਿਆ ਸੀ। -ਪੀਟੀਆਈ

Advertisement

Advertisement