ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਿਮਾਚਲ ਦੀਆਂ ਤਿੰਨ ਬੱਸਾਂ ਦੇ ਸ਼ੀਸ਼ੇ ਭੰਨੇ, ਖ਼ਾਲਿਸਤਾਨ ਲਿਖਿਆ

06:23 AM Mar 23, 2025 IST
featuredImage featuredImage
ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਬੱਸ, ਿਜਸ ਦੀ ਭੰਨ-ਤੋੜ ਕੀਤੀ ਗਈ ਹੈ।

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਮਾਰਚ
ਅੱਜ ਇਥੋਂ ਦੇ ਬੱਸ ਅੱਡੇ ’ਤੇ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਚਾਰ ਬੱਸਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਬੱਸਾਂ ਦੇ ਸ਼ੀਸ਼ੇ ਤੋੜੇ ਗਏ। ਇਨ੍ਹਾਂ ਬੱਸਾਂ ’ਤੇ ਖ਼ਾਲਿਸਤਾਨ ਵੀ ਲਿਖਿਆ ਗਿਆ ਹੈ। ਬੱਸਾਂ ਨੇ ਸਵੇਰੇ ਹਿਮਾਚਲ ਦੇ ਵੱਖ-ਵੱਖ ਸਥਾਨਾਂ ਲਈ ਰਵਾਨਾ ਹੋਣਾ ਸੀ।
ਹਿਮਾਚਲ ਪਥ ਪਰਿਵਹਨ ਨਿਗਮ ਦੀਆਂ ਬੱਸਾਂ ਦੇ ਡਰਾਈਵਰਾਂ ਤੇ ਹੋਰ ਅਮਲੇ ਵੱਲੋਂ ਇਸ ਸਬੰਧ ਵਿੱਚ ਥਾਣਾ-ਏ ਡਿਵੀਜ਼ਨ ਵਿੱਚ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਅੰਮ੍ਰਿਤਸਰ ਵਿੱਚ ਇਹ ਪਹਿਲੀ ਅਜਿਹੀ ਘਟਨਾ ਹੈ। ਇਹ ਬੱਸਾਂ ਰੋਜ਼ਾਨਾ ਰਾਤ ਨੂੰ ਵੱਖ-ਵੱਖ ਰੂਟਾਂ ਤੋਂ ਅੰਮ੍ਰਿਤਸਰ ਪੁੱਜਦੀਆਂ ਹਨ। ਅੱਜ ਸਵੇਰੇ ਜਦੋਂ ਡਰਾਈਵਰ ਬੱਸਾਂ ਲੈ ਕੇ ਜਾਣ ਲਈ ਅੱਡੇ ਪੁੱਜੇ ਤਾਂ ਬੱਸਾਂ ਦੇ ਸ਼ੀਸ਼ੇ ਟੁੱਟੇ ਹੋਏ ਸਨ ਅਤੇ ਇਨ੍ਹਾਂ ’ਤੇ ਖ਼ਾਲਿਸਤਾਨ ਦੇ ਨਾਅਰੇ ਲਿਖੇ ਹੋਏ ਸਨ। ਇਸ ਦੌਰਾਨ ਡਰਾਈਵਰ ਨੇ ਦੱਸਿਆ ਕਿ ਇਥੇ ਪੰਜ ਬੱਸਾਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਵਿੱਚੋਂ ਚਾਰ ਨੁਕਸਾਨੀਆਂ ਹੋਈਆਂ ਸਨ ਅਤੇ ਤਿੰਨ ਦੇ ਸ਼ੀਸ਼ੇ ਤੋੜੇ ਗਏ ਹਨ। ਇਨ੍ਹਾਂ ’ਤੇ ਖ਼ਾਲਿਸਤਾਨ ਲਿਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਹ ਸਾਰੀ ਕਾਰਵਾਈ ਰਾਤ ਵੇਲੇ ਹੋਈ ਹੈ। ਉਹ ਰਾਤ ਨੂੰ ਬੱਸਾਂ ਇੱਥੇ ਖੜ੍ਹੀਆਂ ਕਰਨ ਮਗਰੋਂ ਇੱਥੇ ਬਣੇ ਵਿਸ਼ਰਾਮ ਘਰ ਵਿੱਚ ਚਲੇ ਗਏ ਸਨ। ਇਸ ਦੌਰਾਨ ਬੱਸਾਂ ’ਤੇ ਲਿਖੇ ਖ਼ਾਲਿਸਤਾਨ ਸ਼ਬਦ ਨੂੰ ਮਿਟਾ ਦਿੱਤਾ ਗਿਆ ਹੈ। ਫ਼ਿਲਹਾਲ ਇਹ ਬੱਸਾਂ ਅੱਜ ਰਵਾਨਾ ਨਹੀਂ ਹੋਈਆਂ। ਪੁਲੀਸ ਅਧਿਕਾਰੀ ਏਸੀਪੀ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਹਿਮਾਚਲ ਦੀਆਂ ਬੱਸਾਂ ਖ਼ਿਲਾਫ਼ ਕੀਤੀ ਕਾਰਵਾਈ ਮਗਰੋਂ ਹਿਮਾਚਲ ਦੀਆਂ ਕਈ ਬੱਸਾਂ ਦੀ ਇੱਧਰ ਨੂੰ ਹੋਣ ਵਾਲੀ ਆਵਾਜਾਈ ਰੋਕ ਦਿੱਤੀ ਗਈ ਹੈ।

Advertisement

Advertisement