ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿੰਬਲਡਨ: ਮੁਸੈਟੀ ਪਹਿਲੀ ਵਾਰ ਸੈਮੀ ਫਾਈਨਲ ਵਿੱਚ

07:26 AM Jul 12, 2024 IST

ਲੰਡਨ:

Advertisement

ਇਟਲੀ ਦੇ ਲੋਰੈਂਜ਼ੋ ਮੁਸੈਟੀ ਨੇ ਅਮਰੀਕਾ ਦੇ ਟੇਲਰ ਫ੍ਰਿਟਜ਼ ਨੂੰ ਹਰਾ ਕੇ ਵਿੰਬਲਡਨ ਸੈਮੀ ਫਾਈਨਲ ’ਚ ਕਦਮ ਰੱਖ ਲਿਆ ਹੈ ਅਤੇ ਕਰੀਅਰ ਵਿੱਚ ਪਹਿਲੀ ਵਾਰ ਉਹ ਕਿਸੇ ਗਰੈਂਡਸਲੈਮ ਦੇ ਆਖਰੀ ਚਾਰ ਵਿੱਚ ਪਹੁੰਚਿਆ ਹੈ। ਉਸ ਨੇ ਸਾਢੇ ਤਿੰਨ ਘੰਟੇ ਤੱਕ ਚੱਲਿਆ ਇਹ ਮੁਕਾਬਲਾ 3-6, 7-6, 6-2, 3-6, 6-1 ਨਾਲ ਜਿੱਤਿਆ। ਹੁਣ ਸੈਮੀ ਫਾਈਨਲ ਵਿੱਚ ਮੁਸੈਟੀ ਦੇ ਸਾਹਮਣੇ ਨੋਵਾਕ ਜੋਕੋਵਿਚ ਵਜੋਂ ਕਰੀਅਰ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਸੱਤ ਵਾਰ ਦਾ ਚੈਂਪੀਅਨ ਜੋਕੋਵਿਕ 13ਵੀਂ ਵਾਰ ਵਿੰਬਲਡਨ ਅਤੇ 49ਵੀਂ ਵਾਰ ਗਰੈਂਡਸਲੈਮ ਸੈਮੀ ਫਾਈਨਲ ਵਿੱਚ ਪਹੁੰਚਿਆ ਹੈ ਅਤੇ ਉਸ ਨੇ ਰੋਜ਼ਰ ਫੈਡਰਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਇਸੇ ਤਰ੍ਹਾਂ ਸੈਮੀ ਫਾਈਨਲ ਵਿੱਚ ਕਾਰਲਸ ਅਲਕਰਾਜ਼ ਦਾ ਮੁਕਾਬਲਾ ਡੈਨਿਲ ਮੈਦਵੇਦੇਵ ਨਾਲ ਹੋਵੇਗਾ। ਯੂਐੱਸ ਓਪਨ 2021 ਜੇਤੂ ਅਤੇ ਪੰਜਵਾਂ ਦਰਜਾ ਪ੍ਰਾਪਤ ਮੈਦਵੇਦੇਵ ਨੇ ਕੁਆਰਟਰ ਫਾਈਨਲਜ਼ ਵਿੱਚ ਸਿਖਰਲੇ ਦਰਜੇ ’ਤੇ ਕਾਬਜ਼ ਯਾਨਿਕ ਸਿਨਰ ਨੂੰ ਹਰਾਇਆ। ਮਹਿਲਾ ਵਰਗ ਵਿੱਚ 2022 ਦੀ ਚੈਂਪੀਅਨ ਐਲੀਨਾ ਰਿਬਾਕਿਨਾ ਨੇ ਐਲਿਨਾ ਸਵਿਤੋਲੀਨਾ ਨੂੰ 6-3, 6-2 ਨਾਲ ਹਰਾ ਦਿੱਤਾ। ਇਸੇ ਤਰ੍ਹਾਂ 31ਵੀਂ ਰੈਂਕਿੰਗ ਵਾਲੀ ਬਾਰਬੋਰਾ ਕ੍ਰੇਜਸਿਕੋਵਾ ਨੇ 13ਵੀਂ ਰੈਂਕਿੰਗ ਵਾਲੀ ਜੇਲੇਨਾ ਓਸਟਾਪੇਂਕੋ ਨੂੰ 6-4, 7-6 ਨਾਲ ਮਾਤ ਦਿੱਤੀ। -ਏਪੀ

Advertisement
Advertisement
Advertisement