ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਲਾਸਾਂ ਲੱਗਣ ਮਗਰੋਂ ਅਸਤੀਫ਼ਾ ਦੇ ਦਿਆਂਗਾ: ਉਪ ਕੁਲਪਤੀ

08:01 AM Oct 05, 2024 IST
ਪਟਿਆਲਾ ਵਿਚ ਵਿਦਿਆਰਥੀਆਂ ਦੇ ਧਰਨੇ ਵਿਚ ਬੈਠੇ ਉਪ ਕੁਲਪਤੀ ਜੈ ਸ਼ੰਕਰ ਸਿੰਘ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਅਕਤੂਬਰ
ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਹੋਸਟਲ ਸਬੰਧੀ ਵਿਵਾਦ ਨੂੰ ਲੈ ਕੇ ਵਿਦਿਆਰਥੀਆਂ ਦੇ ਧਰਨੇ ’ਚ ਪਹੁੰਚੇ ਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਬਿਨਾਂ ਸ਼ਰਤ ਮੰਨਣ ਲਈ ਐਲਾਨ ਕੀਤਾ। ਉਨ੍ਹਾਂ ਨੇ ਧਰਨਾਕਾਰੀ ਵਿਦਿਆਰਥੀਆਂ ਨੂੰ ਕਲਾਸਾਂ ’ਚ ਜਾਣ ਦੀ ਸ਼ਰਤ ’ਤੇ ਆਖਿਆ ਕਿ ਉਹ ਕੁਝ ਸਮੇਂ ਬਾਅਦ ਅਸਤੀਫ਼ਾ ਵੀ ਦੇ ਦੇਣਗੇ। ਇਸ ਦੌਰਾਨ ਉਪ ਕੁਲਪਤੀ ਵੱਲੋਂ ਕੁੜੀਆਂ ਦੇ ਹੋਸਟਲ ’ਚ ਜਾਣ ਖਿਲਾਫ਼ ਧਰਨਾ ਅੱਜ 11ਵੇਂ ਦਿਨ ਵੀ ਜਾਰੀ ਰਿਹਾ ਤੇ ਵਿਦਿਆਰਥੀਆਂ ਨੇ ਰੋਸ ਮਾਰਚ ਵੀ ਕੀਤਾ। ਲਾਅ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਜੈ ਸ਼ੰਕਰ ਸਿੰਘ ਨੇ ਅੱਜ ਧਰਨੇ ’ਚ ਵਿਦਿਆਰਥੀਆਂ ਨਾਲ ਅੱਧੇ ਘੰਟੇ ਤੋਂ ਵੱਧ ਸਮਾਂ ਗੱਲਬਾਤ ਕੀਤੀ ਤੇ ਕਿਹਾ ਕਿ ਉਹ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹਨ। ਇਸ ਸਮੇਂ ਵਿਦਿਆਰਥੀਆਂ ਨੇ ਜਾਂਚ ਲਈ ਬਾਹਰ ਤੋਂ ਜਾਂਚ ਕਮਿਸ਼ਨ ਬਣਾਉਣ ਜਾਂ ਉਨ੍ਹਾਂ ਦੇ ਅਸਤੀਫ਼ੇ ਦਾ ਮੰਗ ਕੀਤੀ, ਜਿਸ ’ਤੇ ਉਪ ਕੁਲਪਤੀ ਨੇ ਆਖਿਆ ਕਿ ਜਾਂਚ ਕਮਿਸ਼ਨ ਦੀ ਲੋੜ ਨਹੀਂ ਹੈ ਪਰ ਵਿਦਿਆਰਥੀਆਂ ਵੱਲੋਂ ਧਰਨਾ ਖਤਮ ਕਰਨ ’ਤੇ ਉਹ ਕੁਝ ਦਿਨਾਂ ਬਾਅਦ ਅਸਤੀਫ਼ਾ ਦੇਣ ਦੇਣਗੇ। ਉਪ ਕੁਲਪਤੀ ਨੇ ਆਖਿਆ ਕਿ ਲਾਅ ਯੂਨੀਵਰਸਿਟੀ ਜੁਡੀਸ਼ਰੀ ਦੇ ਅਧੀਨ ਚੱਲਦੀ ਹੈ ਤੇ ਇਸ ਕਰਕੇ ਉਹ ਕਿਸੇ ਵੀ ਮਾਮਲੇ ’ਚ ਕੋਈ ਵੀ ਟਿੱਪਣੀ ਨਹੀਂ ਕਰਨਗੇ। ਜੇਕਰ ਉਨ੍ਹਾਂ ਨੂੰ ਕੁਝ ਕਹਿਣ ਦਾ ਹੁਕਮ ਹੋਇਆ ਤਾਂ ਉਹ ਭਲਕੇ ਮੀਡੀਆ ਨਾਲ ਗੱਲ ਕਰਨਗੇ।

Advertisement

ਅੱਗੇ ਤੋਂ ਲੜਕੀਆਂ ਦੇ ਹੋਸਟਲ ’ਚ ਨਹੀਂ ਜਾਵਾਂਗਾ: ਜੈ ਸ਼ੰਕਰ ਸਿੰਘ

ਉਪ ਕੁਲਪਤੀ ਜੈ ਸ਼ੰਕਰ ਸਿੰਘ ਨੇ ਆਖਿਆ ਕਿ ਅੱਗੇ ਤੋਂ ਲੜਕੀਆਂ ਦੇ ਹੋਸਟਲ ’ਚ ਨਹੀਂ ਜਾਣਗੇ ਅਤੇ ਜੇਕਰ ਉਨ੍ਹਾਂ ਤੋਂ ਕੋਈ ਕੋਤਾਹੀ ਹੋਈ ਹੈ ਤਾਂ ਉਹ ਉਸ ਨੂੰ ਨਹੀਂ ਦੁਹਰਾਉਣਗੇ। ਉਪ ਕੁਲਪਤੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਵਿਦਿਆਰਥੀ ਚੰਗੀ ਪੜ੍ਹਾਈ ਕਰਨ ਕਿਉਂਕਿ ਮਾਪੇ ਬੜੀਆਂ ਆਸਾਂ ਨਾਲ ਉਨ੍ਹਾਂ ਨੂੰ ਪੜ੍ਹਾਈ ਲਈ ਤੋਰਦੇ ਹਨ। ਉਨ੍ਹਾਂ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੇ ਵਿਦਿਆਰਥੀਆਂ ਦੇ ਮੋਬਾਈਲਾਂ ਜਾਂ ਲੜਕੀਆਂ ਦੇ ਕੱਪੜਿਆਂ ਬਾਰੇ ਵੀ ਕੋਈ ਗਲਤ ਟਿੱਪਣੀ ਨਹੀਂ ਕੀਤੀ ਸੀ।

Advertisement
Advertisement