ਭਾਜਪਾ ਬੁਲਾਰੇ ਦੀ ਟਿੱਪਣੀ ਦੇ ਰੋਸ ਵਜੋਂ ਮੁਜ਼ਾਹਰਾ ਕਰਾਂਗੇ: ਸੰਜੈ ਸਿੰਘ
07:02 AM Jan 16, 2025 IST
ਨਵੀਂ ਦਿੱਲੀ, 15 ਜਨਵਰੀ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਬੁਲਾਰੇ ਸ਼ਹਿਜਾਦ ਪੂਨਾਵਾਲਾ ਨੇ ਇਕ ਨਿਊਜ਼ ਚੈਨਲ ’ਤੇ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਖ਼ਿਲਾਫ਼ ਮਾੜੀ ਸ਼ਬਦਾਵਲੀ ਵਰਤੀ ਹੈ, ਜਿਸ ਦੇ ਰੋਸ ਵਜੋਂ ਉਨ੍ਹਾਂ ਦੀ ਪਾਰਟੀ ਦਿੱਲੀ ਵਿੱਚ ਮੁਜ਼ਾਹਰਾ ਕਰੇਗੀ।
ਸੰਜੈ ਸਿੰਘ ਨੇ ਕਿਹਾ, ‘‘ਮੈਂ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੈਥਿਲ ਬ੍ਰਾਹਮਣ ਵਿਧਾਇਕ ਨੂੰ ਗਾਲ੍ਹ ਕੱਢੀ ਗਈ ਹੈ, ਤੁਸੀਂ ਕਿੱਥੇ ਹੋ?’’ ਉਨ੍ਹਾਂ ਕਿਹਾ, ‘‘ਅਸੀਂ ਵੀਰਵਾਰ ਨੂੰ ਦਿੱਲੀ ਵਿੱਚ ਮੁਜ਼ਾਹਰਾ ਕਰਾਂਗੇ। ਅੱਜ ਤੋਂ ਪੂਰਵਾਂਚਲੀ ਇਲਾਕਿਆਂ ਵਿੱਚ ਮੇਰੀ ਮੀਟਿੰਗਾਂ ਸ਼ੁਰੂ ਹੋ ਰਹੀਆਂ ਹਨ। ਮੈਂ ਉਨ੍ਹਾਂ ਨੂੰ ਇਸ ਅਪਮਾਨ ਬਾਰੇ ਦੱਸਾਂਗੇ। ਮੈਂ ਉਨ੍ਹਾਂ ਨੂੰ ਇਹ ਵੀ ਅਪੀਲ ਕਰਾਂਗਾ ਕਿ ਇਸ ਉਹ ਵੋਟ ਦੀ ਤਾਕਤ ਨਾਲ ਬਦਲਾ ਲੈਣ’’। ਦਿੱਲੀ ਦੀ 70 ਮੈਂਬਰੀ ਵਿਧਾਨ ਸਭਾ ਲਈ 5 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ 8 ਨੂੰ ਨਤੀਜਾ ਐਲਾਨਿਆ ਜਾਵੇਗਾ। -ਪੀਟੀਆਈ
Advertisement
Advertisement